FacebookTwitterg+Mail

'ਪਰੀ' ਦੀ ਰਿਲੀਜ਼ ਤੋਂ 6 ਦਿਨ ਪਹਿਲਾਂ ਅਨੁਸ਼ਕਾ ਨੇ ਸ਼ੇਅਰ ਕੀਤੀ ਵੀਡੀਓ

anushka sharma
25 February, 2018 12:50:32 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਫਿਲਮ 'ਪਰੀ' 2 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿਚ ਅਨੁਸ਼ਕਾ ਇਕ ਭੂਤਨੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਵਿਚ ਉਨ੍ਹਾਂ ਦਾ ਲੁੱਕ ਕਾਫੀ ਡਰਾਵਨਾ ਹੈ। ਫਿਲਮ ਰਿਲੀਜ਼ ਨੂੰ ਸਿਰਫ 6 ਦਿਨ ਪਹਿਲਾਂ ਅਨੁਸ਼ਕਾ ਨੇ ਸੋਸ਼ਲ ਮੀਡੀਆ 'ਤੇ ਇਕ ਮੇਕਿੰਗ ਵੀਡੀਓ ਸ਼ੇਅਰ ਕੀਤਾ ਹੈ।

 

A post shared by AnushkaSharma1588 (@anushkasharma) on


ਇਸ ਵੀਡੀਓ 'ਚ ਅਨੁਸ਼ਕਾ ਅਤੇ ਬਾਕੀ ਸਾਰੇ ਐਕਟਰ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਅਨੁਸ਼ਕਾ ਦੇ ਸਾਏ ਵਾਲਾ ਰੋਲ ਜਿਸ ਅਦਾਕਾਰਾ ਨੇ ਨਿਭਾਇਆ ਹੈ ਉਸ ਦਾ ਮੇਅਕੱਪ ਕਿਸ ਤਰ੍ਹਾਂ ਕੀਤਾ ਗਿਆ ਹੈ। ਵੀਡੀਓ 'ਚ ਅਨੁਸ਼ਕਾ ਦੱਸ ਰਹੀ ਹੈ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਮੇਅਕੱਪ ਦੇਖਿਆ ਤਾਂ ਉਨ੍ਹਾਂ ਨੂੰ ਬਿਲਕੁੱਲ ਵੀ ਯਕੀਨ ਨਹੀਂ ਹੋਇਆ।
Punjabi Bollywood Tadka
ਇਸ ਵੀਡੀਓ 'ਚ ਮੇਕਅੱਪ ਆਰਟਿਸਟ ਦੱਸ ਰਹੇ ਹਨ ਕਿ ਇਸ ਵਿਚ Prosthetic makeup ਦਾ ਘੱਟ ਇਸਤੇਮਾਲ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ,''ਇਹ ਲੁੱਕ ਤੁਹਾਨੂੰ ਡਰਾ ਸਕਦਾ ਹੈ। ਅਨੁਸ਼ਕਾ ਦੇ ਇਸ ਪੋਸਟ ਤੋਂ ਬਾਅਦ ਯੂਜ਼ਰਸ ਵੀ ਮੇਕਅੱਪ ਦੀ ਤਾਰੀਫ ਕਰਦੇ ਥੱਕ ਨਹੀਂ ਰਹੇ।''
Punjabi Bollywood Tadka
ਇਸ ਤੋਂ ਪਹਿਲਾਂ ਵੀ ਬਾਲੀਵੁੱਡ 'ਚ ਕਈ ਹਾਰਰ ਫਿਲਮਾਂ ਆ ਚੁੱਕੀਆਂ ਹਨ ਪਰ ਉਹ ਕਦੇ ਉਂਮੀਦ 'ਤੇ ਖਰੀਆਂ ਨਹੀਂ ਉੱਤਰੀਆਂ ਪਰ ਇਸ ਫਿਲਮ ਤੋਂ ਦਰਸ਼ਕਾਂ ਨੂੰ ਕਾਫੀ ਉਂਮੀਦਾਂ ਹਨ। ਇਹ ਫਿਲਮ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ 'ਚ ਬਣੀ ਹੈ। 'ਪਰੀ' ਤੋਂ ਇਲਾਵਾ ਅਨੁਸ਼ਕਾ, ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਨਾਲ 'ਜੀਰੋ' ਦੀ ਸ਼ੂਟਿੰਗ 'ਚ ਰੁੱਜੀ ਹੋਈ ਹੈ। 'ਜੀਰੋ ਵਿਚ ਅਨੁਸ਼ਕਾ, ਸ਼ਾਹਰੁਖ ਖਾਨ ਅਤੇ ਕੈਟਰੀਨਾ ਕੈਫ ਦੀ ਤਿਕੜੀ ਦੁਬਾਰਾ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਤਿੰਨਾਂ ਨੇ 'ਜਬ ਤੱਕ ਹੈ ਜਾਨ' ਵਿਚ ਇਕੱਠੇ ਕੰਮ ਕੀਤਾ ਸੀ। ਫਿਲਮ ਕ੍ਰਿਸਮਸ 2018 'ਚ ਰਿਲੀਜ਼ ਹੋਵੇਗੀ।

Punjabi Bollywood Tadka


Tags: Anushka SharmaPariShah Rukh KhanKatrina KaifHorror Hindi Film

Edited By

Manju

Manju is News Editor at Jagbani.