FacebookTwitterg+Mail

'ਪਰੀ' ਦੇਖ ਵਿਰਾਟ ਨੇ ਸ਼ੇਅਰ ਕੀਤੀ ਦਿਲ ਛੂਹ ਲੈਣ ਵਾਲੀ ਗੱਲ

anushka sharma
03 March, 2018 10:49:30 AM

ਨਵੀਂ ਦਿੱਲੀ(ਬਿਊਰੋ)— ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਫਿਲਮ 'ਪਰੀ' ਵਿਚ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਕੰਮ ਦੀ ਤਾਰੀਫ ਕੀਤੀ ਹੈ। ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਤੇ ਕਿਹਾ,''ਪਿੱਛਲੀ ਰਾਤ ਫਿਲਮ 'ਪਰੀ' ਦੇਖੀ। ਇਹ ਮੇਰੀ ਪਤਨੀ ਦਾ ਹੁਣ ਤੱਕ ਦਾ ਸਭ ਤੋਂ ਚੰਗਾ ਕੰਮ ਹੈ। ਪਿੱਛਲੇ ਕੁਝ ਸਮੇਂ ਵਿਚ ਮੈਂ ਇਸ ਤੋਂ ਬਿਹਤਰ ਕੋਈ ਫਿਲਮ ਨਹੀਂ ਦੇਖੀ। ਡਰ ਵੀ ਲੱਗਾ, ਪਰ ਮੈਨੂੰ ਮਾਨ ਹੈ ਅਨੁਸ਼ਕਾ ਸ਼ਰਮਾ...''


ਸ਼ੁੱਕਰਵਾਰ ਨੂੰ ਰਿਲੀਜ਼ ਹੋਈ 'ਪਰੀ' ਕ੍ਰਿਕੇਟਰ ਵਿਰਾਟ ਕੋਹਲੀ ਨਾਲ ਵਿਆਹ ਤੋਂ ਬਾਅਦ ਅਨੁਸ਼ਕਾ ਸ਼ਰਮਾ ਦੀ ਇਹ ਪਹਿਲੀ ਫਿਲਮ ਹੈ। ਫਿਲਮ ਨੂੰ ਆਲੋਚਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ ਹੈ।
ਨਿਰਦੇਸ਼ਕ ਪ੍ਰੋਸਿਤ ਰਾਏ ਦੇ ਨਿਰਦੇਸ਼ਨ ਵਿਚ ਇਸ ਹਾਰਰ ਫਿਲਮ ਨੂੰ ਅਨੁਸ਼ਕਾ ਦੀ ਕਲੀਨ ਸਲੇਟ ਫਿਲੰਸ ਅਤੇ ਕ੍ਰੀਆਜ ਇੰਟਰਟੇਨਮੈਂਟ ਨੇ ਨਾਲ 'ਚ ਪ੍ਰੋਡਿਊਸ ਕੀਤਾ ਹੈ। ਫਿਲਮ 'ਐੱਨ. ਐੱਚ. 10' ਅਤੇ 'ਫਿਲੋਰੀ' ਤੋਂ ਬਾਅਦ ਇਕ ਨਿਰਮਾਤਾ ਦੇ ਰੂਪ ਵਿਚ ਇਹ ਅਨੁਸ਼ਕਾ ਦੀ ਤੀਜੀ ਫਿਲਮ ਹੈ।


Tags: Virat KohliAnushka SharmaPariPhillauriNH10PK

Edited By

Manju

Manju is News Editor at Jagbani.