FacebookTwitterg+Mail

ਭੋਪਾਲ ਬੱਸ ਸਟੈਂਡ 'ਤੇ ਦੇਸੀ ਅੰਦਾਜ਼ 'ਚ ਦਿਖੀ ਅਨੁਸ਼ਕਾ ਸ਼ਰਮਾ, ਤਸਵੀਰ ਵਾਇਰਲ

anushka sharma
19 March, 2018 04:33:18 PM

ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ 'ਪਰੀ' ਦੇ ਡਰਾਵਨੇ ਲੁੱਕ ਤੋਂ ਬਾਅਦ ਦੇਸੀ ਅੰਦਾਜ਼ ਵਿਚ ਆਪਣੀ ਆਉਣ ਵਾਲੀ ਫਿਲਮ 'ਸੂਈ-ਧਾਗਾ' ਵਿਚ ਦਿਖਾਈ ਦੇਵੇਗੀ। ਇਸ ਫਿਲਮ ਵਿਚ ਉਨ੍ਹਾਂ ਦਾ ਲੁੱਕ ਪਹਿਲਾਂ ਹੀ ਸਾਹਮਣੇ ਆ ਗਿਆ ਹੈ ਪਰ ਹਾਲ ਹੀ ਵਿਚ ਅਨੁਸ਼ਕਾ ਭੋਪਾਲ ਦੇ ਬੱਸ ਸਟੈਂਡ ਪਿੰਕ ਕਲਰ ਦੀ ਸਾੜ੍ਹੀ ਪਹਿਨੇ ਨਜ਼ਰ ਆਈ।

Punjabi Bollywood Tadka
ਅਦਾਕਾਰਾ ਨਾਲ ਟੀਮ ਦੇ ਦੂੱਜੇ ਲੋਕ ਵੀ ਮੌਜ਼ੂਦ ਸਨ ਪਰ ਉਨ੍ਹਾਂ ਦਾ ਲੁੱਕ ਇੰਨਾ ਵੱਖਰਾ ਸੀ ਕਿ ਇਕ ਵਾਰ ਵਿਚ ਪਛਾਣ ਪਾਉਣਾ ਮੁਸ਼ਕਲ ਸੀ ਕਿ ਇਹ ਬਾਲੀਵੁੱਡ ਸਟਾਰ ਅਨੁਸ਼ਕਾ ਸ਼ਰਮਾ ਹਨ। ਫੈਨਸ ਲਈ ਇਸ ਫਿਲਮ ਵਿਚ ਆਪਣੀ ਸਟਾਰ ਨੂੰ ਦੇਖਣਾ ਕਾਫ਼ੀ ਰੋਮਾਂਚਕ ਹੋਵੇਗਾ, ਕਿਉਂ‍ਕਿ ਅਨੁਸ਼ਕਾ ਗਲੈਮਰ ਲੁੱਕ ਛੱਡ ਨੋ ਮੇਕਅੱਪ ਲੁੱਕ ਵਿਚ ਪਿੰਡ ਦੀ ਗੋਰੀ ਦੇ ਅੰਦਾਜ਼ ਵਿਚ ਨਜ਼ਰ ਆਵੇਗੀ। ਪਿਛਲੇ ਦਿਨੀਂ ਅਨੁਸ਼ਕਾ ਨੇ ਕੱਪੜੇ 'ਤੇ ਕਢਾਈ ਕਰਦੇ ਹੋਏ ਇਕ ਵੀਡੀਓ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਸੀ।

 

A post shared by Sui Dhaaga (@suidhaagafilm) on


'ਸੂਈ ਧਾਗਾ' ਵਿਚ ਪਹਿਲੀ ਵਾਰ ਵਰੁਣ ਅਤੇ ਅਨੁਸ਼ਕਾ ਸ਼ਰਮਾ ਦੀ ਜੋੜੀ ਬਣੀ ਹੈ। ਛੋਟੇ ਸ਼ਹਿਰ 'ਤੇ ਆਧਾਰਿਤ ਇਸ ਫਿਲਮ ਵਿਚ ਵਰੁਣ ਟੇਲਰ ਅਤੇ ਅਨੁਸ਼ਕਾ ਕਢਾਈ ਕਰਨ ਵਾਲੀ ਬਣੀ ਹੋਈ ਹੈ। ਫਿਲਮ ਵਿਚ ਆਪਣੇ ਕਿਰਦਾਰ ਨੂੰ ਦਮਦਾਰ ਬਣਾਉਣ ਲਈ ਦੋਵੇਂ ਹੀ ਸਟਾਰ ਜ਼ਬਰਦਸਤ ਮਿਹਨਤ ਕਰ ਰਹੇ ਹਨ। ਪਿਛਲੇ ਦਿਨੀਂ ਖਬਰ ਆਈ ਸੀ ਕਿ ਐਕਸ਼ਨ ਸੀਨ ਸ਼ੂਟ ਕਰਨ ਦੌਰਾਨ ਵਰੁਣ ਨੂੰ ਸੱਟ ਵੀ ਲੱਗ ਗਈ ਸੀ। ਉਨ੍ਹਾਂ ਨੇ ਸਾਰੇ ਸੀਨ ਖੁਦ ਸ਼ੂਟ ਕੀਤੇ ਹਨ।

Punjabi Bollywood Tadka
ਫਿਲਮ ਸ਼ਰਤ ਕਟਾਰਿਆ ਡਾਇਰੈਕਟ ਕਰ ਰਹੇ ਹਨ। ਫਿਲਮ ਇਸ ਸਾਲ 28 ਸਤੰਬਰ ਨੂੰ ਰਿਲੀਜ਼ ਹੋਵੇਗੀ। ਪਹਿਲੀ ਵਾਰ ਵਰੁਣ ਅਤੇ ਅਨੁਸ਼ਕਾ ਇਕੱਠੇ ਕੰਮ ਕਰ ਰਹੇ ਹਨ। ਕੁਝ ਦਿਨ ਪਹਿਲਾਂ ਦੋਵਾਂ ਦੀ ਤਸਵੀਰ ਸਾਹਮਣੇ ਆਈ ਸੀ, ਜਿਸ ਵਿਚ ਉਹ ਸਕਰਿਪਟ ਪੜ੍ਹਦੇ ਨਜ਼ਰ ਆ ਰਹੇ ਸਨ।


Tags: Anushka SharmaVarun DhawanSui Dhaaga PariZero

Edited By

Manju

Manju is News Editor at Jagbani.