FacebookTwitterg+Mail

ਜਦੋਂ ਘੋੜੇ ਨੇ ਅਨੁਸ਼ਕਾ ਨੂੰ ਦਿਖਾਇਆ 'ਐਟੀਟਿਊਡ', ਦੇਖ ਤੁਹਾਡੇ ਮੂੰਹ 'ਚੋਂ ਵੀ ਨਿਕਲੇਗਾ ....

anushka sharma
19 March, 2018 04:43:41 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਇਨੀਂ ਦਿਨੀ ਭੋਪਾਲ 'ਚ ਫਿਲਮ 'ਸੂਈ ਧਾਗਾ' ਦੀ ਸ਼ੂਟਿੰਗ 'ਚ ਰੁੱਝੀ ਹੈ। ਅਨੁਸ਼ਕਾ ਇੰਸਟਾਗ੍ਰਾਮ 'ਤੇ ਆਪਣੇ ਸੂਟਿੰਗ ਨਾਲ ਜੁੜੀਆਂ ਤਸਵੀਰਾਂ ਅਤੇ ਵੀਡਿਓ ਸਟੋਰੀਆਂ ਸ਼ੇਅਰ ਕਰਦੀ ਰਹਿੰਦੀ ਹੈ। ਆਮਤੌਰ 'ਤੇ ਜਿੱਥੇ ਵੀ ਅਨੁਸ਼ਕਾ ਪਹੁੰਚਦੀ ਹੈ ਉੱਥੇ ਹੀ ਉਸ ਦੇ ਫੈਨਸ ਦੀ ਭੀੜ ਲੱਗ ਜਾਂਦੀ ਹੈ ਪਰ ਅਨੁਸ਼ਕਾ ਨੇ ਇਕ ਅਜਿਹੀ ਘਟਨਾ ਸ਼ੇਅਰ ਕੀਤੀ ਹੈ ਜਿਸ 'ਚ ਕੋਈ ਉਨ੍ਹਾਂ ਨੂੰ ਐਟੀਟਿਊਡ ਦਿਖਾ ਰਿਹਾ ਹੈ। ਐਤਵਾਰ ਨੂੰ ਉਨ੍ਹਾਂ ਨੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਤਬੇਲੇ 'ਚ ਇਕ ਘੋੜੇ ਦੇ ਕੋਲ ਖੜ੍ਹੀ ਹੈ। ਤਸਵੀਰਾਂ 'ਚ ਘੋੜੇ ਨੇ ਅਨੁਸ਼ਕਾ ਵੱਲ ਨਾ ਦੇਖਦੇ ਹੋਏ ਚਿਹਰਾ ਦੂਜੀ ਸਾਈਡ ਕੀਤਾ ਹੋਇਆ ਹੈ। ਇਸ ਨੂੰ ਇੰਸਟਾਗ੍ਰਾਮ 'ਤੇ ਜਾਰੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ''ਦੇਖੋ ਉਸਦਾ ਐਟੀਟਿਊਡ। ਉਫ।'' ਅਨੁਸ਼ਕਾ ਦੀ ਇਸ ਪੋਸਟ ਨੂੰ 13 ਘੰਟਿਆਂ 'ਚ 10 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।

Punjabi Bollywood Tadka
ਐਤਵਾਰ ਨੂੰ ਉਨ੍ਹਾਂ ਨੇ ਸੈੱਟ ਦੀ ਇਕ ਹੋਰ ਤਸਵੀਰ ਸ਼ੇਅਰ ਕੀਤੀ ਸੀ ਜਿਸ 'ਚ ਇਕ ਕਿਊਟ ਪਪੀ ਕੈਮਰੇ ਦੇ ਪਿੱਛੇ ਦੀ ਜ਼ਿੰਮੇਦਾਰੀ ਸੰਭਾਲਦਾ ਨਜ਼ਰ ਆਇਆ।

Punjabi Bollywood Tadka
'ਸੂਈ ਧਾਗਾ' 'ਚ ਅਨੁਸ਼ਕਾ ਦੀ ਜੋੜੀ ਪਹਿਲੀ ਵਾਰ ਵਰੁਣ ਧਵਨ ਨਾਲ ਨਜ਼ਰ ਆਵੇਗੀ। ਇਸ 'ਚ ਅਨੁਸ਼ਕਾ ਮਮਤਾ ਅਤੇ ਵਰੁਣ ਮੌਜੀ ਦਾ ਕਿਰਦਾਰ ਨਿਭਾਉਣਗੇ।

Punjabi Bollywood Tadka
'ਸੂਈ ਧਾਗਾ' ਦੀ ਪਟਕਥਾ ਮਨੀਸ਼ ਸ਼ਰਮਾ ਨੇ ਲਿਖੀ ਹੈ 'ਦਮ ਲਗਾ ਕੇ ਹਇਸ਼ਾ' ਨਿਰਦੇਸ਼ਕ ਸ਼ਰਤ ਕਟਾਰਿਆ ਨੇ ਇਸ ਨੂੰ ਨਿਰਦੇਸ਼ਿਤ ਕੀਤਾ ਹੈ। ਛੋਟੇ ਸ਼ਹਿਰ 'ਤੇ ਆਧਾਰਿਤ ਇਸ ਫਿਲਮ ਵਿਚ ਵਰੁਣ ਟੇਲਰ ਅਤੇ ਅਨੁਸ਼ਕਾ ਕਢਾਈ ਕਰਨ ਵਾਲੀ ਬਣੀ ਹੋਈ ਹੈ। ਜੋ 28 ਸਤੰਬਰ ਨੂੰ ਰਿਲੀਜ਼ ਹੋਵੇਗੀ।


Tags: Anushka SharmaVarun DhawanSui Dhaaga PariZeroHorseInstagram

Edited By

Manju

Manju is News Editor at Jagbani.