FacebookTwitterg+Mail

ਸ਼ਾਹਰੁਖ-ਪ੍ਰਿਤੀ ਤੋਂ ਬਾਅਦ ਅਨੁਸ਼ਕਾ 'ਚ ਜਾਗੀ IPL ਲਈ ਦੀਵਾਨਗੀ, ਵਜ੍ਹਾ ਬੇਹੱਦ ਖਾਸ

anushka sharma
12 April, 2018 02:35:49 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅਤੇ ਪ੍ਰਿਤੀ ਜ਼ਿੰਟਾ ਤੋਂ ਬਾਅਦ ਹੁਣ ਲੱਗਦਾ ਹੈ ਕਿ ਅਨੁਸ਼ਕਾ ਸ਼ਰਮਾ 'ਚ ਵੀ ਆਈ. ਪੀ. ਐੱਲ. ਲਈ ਦੀਵਾਨਗੀ ਜਾਗ ਗਈ ਹੈ।ਇਕ ਪਾਸੇ ਜਿੱਥੇ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' 'ਚ ਰੁੱਝੀ ਹੋਈ ਹੈ, ਉੱਥੇ ਉਨ੍ਹਾਂ ਦੇ ਪਤੀ ਅਤੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਈ. ਪੀ. ਐੱਲ. ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਜਿਤਾਉਣ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਪਰ ਦੋਹਾਂ ਨੂੰ ਹੀ ਆਪਣੇ ਕੰਮ 'ਚੋਂ ਸਮਾਂ ਕੱਢ ਕੇ ਇਕ-ਦੂਜੇ ਨਾਲ ਟਾਈਮ ਸਪੈਂਡ ਕਰਨਾ ਕਾਫੀ ਚੰਗਾ ਲੱਗਦਾ ਹੈ।

ਇਸ ਕਾਰਨ ਆਈ. ਪੀ. ਐੱਲ. 'ਚ ਰੁੱਝੇ ਹੋਏ ਵਿਰਾਟ ਕੋਹਲੀ ਨੂੰ ਮਿਲਣ ਅਨੁਸ਼ਕਾ ਬੈਂਗਲੁਰੂ ਪਹੁੰਚ ਚੁੱਕੀ ਹੈ। ਦੋਹਾਂ ਨੇ ਇਕ-ਦੂਜੇ ਨਾਲ ਟਾਈਮ ਸਪੈਂਡ ਕੀਤਾ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਆਈ. ਪੀ. ਐੱਲ. ਦੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ ਸੁਪੋਰਟ ਕਰਨ ਲਈ ਬੈਂਗਲੁਰੂ ਪਹੁੰਚੀ ਹੈ। ਦੋਵੇਂ ਹੀ ਕੀਮਤੀ ਸਮਾਂ ਬਿਤਾਉਣ ਲਈ ਬੈਂਗਲੁਰੂ ਦੇ ਇਕ ਹੋਟਲ 'ਚ ਪਹੁੰਚੇ।

Punjabi Bollywood Tadka

ਹੋਟਲ 'ਚ ਡਿਨਰ ਕਰਨ ਲਈ ਪੁੱਜੇ ਵਿਰੁਸ਼ਕਾ ਦੇ ਵੀਡੀਓ ਵੀ ਇੰਸਟਾਗਰਾਮ 'ਤੇ ਆ ਚੁੱਕੀ ਹੈ। ਦੋਹਾਂ ਦੇ ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ 'ਚ ਸ਼ੁੱਕਰਵਾਰ ਭਾਵ 13 ਅਪ੍ਰੈਲ ਨੂੰ ਆਰ. ਸੀ. ਬੀ. ਅਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ ਆਈ. ਪੀ. ਐੱਲ. ਮੈਚ ਖੇਡਿਆ ਜਾਣਾ ਹੈ। ਇਸ ਲਈ ਅਨੁਸ਼ਕਾ ਆਪਣੇ ਪਤੀ ਵਿਰਾਟ ਨੂੰ ਚਿਅਰ ਕਰਨ ਪੁੱਜੀ ਹੈ।

Punjabi Bollywood Tadka

 

 

 


Tags: Anushka SharmaIPLVirat KohliSpendQuality TimeVideoInstagramShah Rukh KhanPreity Zinta

Edited By

Chanda Verma

Chanda Verma is News Editor at Jagbani.