ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜਕਲ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਨਹੀਂ ਬਲਕਿ ਕਿਸੇ ਹੋਰ ਵਜ੍ਹਾ ਕਾਰਨ ਸੁਰਖੀਆਂ 'ਚ ਹੈ। ਅਸਲ 'ਚ ਅਨੁਸ਼ਕਾ ਨੇ ਹਾਲ ਹੀ 'ਚ ਇਕ ਸ਼ਖਸ ਨੂੰ ਸੜਕ ਵਿਚਕਾਰ ਕੂੜਾ ਸੁੱਟਣ 'ਤੇ ਫਟਕਾਰ ਲਗਾਈ ਸੀ, ਜਿਸ ਦੀ ਵੀਡੀਓ ਵਿਰਾਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਦੇਖਦੇ ਹੀ ਦੇਖਦੇ ਇਹ ਵੀਡੀਓ ਵਾਇਰਲ ਹੋ ਗਈ, ਜਿੱਥੇ ਇਕ ਪਾਸੇ ਸਾਰੇ ਅਨੁÎਸ਼ਕਾ ਦੀ ਤਾਰੀਫ ਕਰ ਰਹੇ ਹਨ ਤਾਂ ਉੱਥੇ ਮੋਦੀ ਸਰਕਾਰ ਦੇ ਇਕ ਮੰਤਰੀ ਨੇ ਵੀ ਇਸ ਵੱਲ ਧਿਆਨ ਦਿੱਤਾ ਹੈ। ਲਾਅ ਮਿਨਿਸਟਰ ਰਵੀਸ਼ੰਕਰ ਪ੍ਰਸਾਦ ਨੇ ਅਨੁਸ਼ਕਾ ਦੀ ਤਾਰੀਫ ਕਰਦੇ ਹੋਏ ਟਵੀਟ ਕਰਦਿਆ ਕਿਹਾ ਅਨੁਸ਼ਕਾ ਸ਼ਰਮਾ ਜਿਸ ਤਰ੍ਹਾਂ ਸਵੱਛ ਭਾਰਤ ਨੂੰ ਲੈ ਕੇ ਜਾਗਰੁਕ ਹੈ, ਨਿਸ਼ਚਿਤ ਰੂਪ ਨਾਲ ਉਨ੍ਹਾਂ ਦੀ ਸਰਾਹਨਾ ਬਣਦੀ ਹੈ... ਕੀਪ ਇਟ ਅੱਪ''।
ਇਸ ਤੋਂ ਪਹਿਲਾਂ ਲਗਜ਼ਰੀ ਕਾਰ 'ਚ ਬੈਠੇ ਇਕ ਸ਼ਖਸ ਨੇ ਕਾਰ ਅੰਦਰ ਪਲਾਸਟਿਕ ਦੀ ਬੋਤਲ ਬਾਹਰ ਸੁੱਟੀ ਤਾਂ ਅਨੁਸ਼ਕਾ ਇਸ 'ਤੇ ਭੜਕ ਗਈ। ਇਸ ਤੋਂ ਬਾਅਦ ਅਨੁਸ਼ਕਾ ਨੇ ਆਪਣੀ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ ਅਤੇ ਉਸ ਨੂੰ ਨੇੜੇ ਆਉਣ ਲਈ ਕਿਹਾ। ਫਿਰ ਅਨੁਸ਼ਕਾ ਨੇ ਉਸ ਨੂੰ ਫਟਕਾਰਦੇ ਹੋਏ ਕਿਹਾ, ''ਤੁਸੀਂ ਸੜਕ 'ਤੇ ਕੂੜਾ ਕਿਉਂ ਸੁੱਟ ਰਹੇ ਹੋ? ਤੁਸੀਂ ਸੜਕ 'ਤੇ ਪਲਾਸਟਿਕ ਕਿਉਂ ਸੁੱਟ ਰਹੇ ਹੋ? ਅੱਗੇ ਤੋਂ ਧਿਆਨ ਰੱਖਣਾ... ਸੜਕ 'ਤੇ ਇੰਝ ਪਲਾਸਟਿਕ ਦੀ ਬੋਤਲ ਨਹੀਂ ਸੁੱਟ ਸੱਕਦੇ।''
ਉੱਥੇ ਵਿਰਾਟ ਨੇ ਇਸ ਪੂਰੀ ਘਟਨਾ ਦੀ ਵੀਡੀਓ ਇੰਸਟਾਗਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''ਇਨ੍ਹਾਂ ਲੋਕਾਂ ਨੂੰ ਸੜਕ 'ਤੇ ਕੂੜਾ ਸੁੱਟਦੇ ਹੋਏ ਦੇਖ ਕੇ ਉਨ੍ਹਾਂ ਨੂੰ ਸਹੀ ਤਰ੍ਹਾਂ ਸਮਝਾਇਆ। ਮਹਿੰਗੀ ਕਾਰ 'ਚ ਸਫਰ ਕਰਦੇ ਹਨ ਅਤੇ ਇਨ੍ਹਾਂ ਦਾ ਦਿਮਾਗ ਖਰਾਬ ਹੈ। ਕੀ ਅਜਿਹੇ ਲੋਕ ਸਾਡਾ ਦੇਸ਼ ਸਾਫ ਰੱਖ ਸਕਦੇ ਹਨ? ਜੀ ਹਾਂ ਜੇਕਰ ਤੁਸੀਂ ਵੀ ਕੁਝ ਅਜਿਹਾ ਕਰਦੇ ਹੋਏ ਦੇਖਦੇ ਹੋ ਤਾਂ ਇੰਝ ਹੀ ਕਰੋ ਅਤੇ ਜਾਗਰੁਕਤਾ ਫੈਲਾਓ।''