FacebookTwitterg+Mail

ਧੋਨੀ ਦੇ ਜਨਮਦਿਨ ਸੈਲੀਬ੍ਰੇਸ਼ਨ 'ਚ ਉੱਡਿਆ ਅਨੁਸ਼ਕਾ ਦੇ ਚਿਹਰੇ ਦਾ ਰੰਗ, ਲੋਕਾਂ ਨੇ ਚੁੱਕੇ ਸਵਾਲ

anushka sharma
07 July, 2018 03:26:55 PM

ਮੁੰਬਈ (ਬਿਊਰੋ)— ਭਾਰਤੀ ਕ੍ਰਿਕਟ ਟੀਮ ਨੇ ਸ਼ੁੱਕਰਵਾਰ ਦੇਰ ਰਾਤ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਜਨਮਦਿਨ ਦਾ ਜਸ਼ਨ ਮਨਾਇਆ। ਮੈਚ ਤੋਂ ਬਾਅਦ ਧੋਨੀ ਨੇ 2 ਕੇਕ ਕੱਟੇ। ਇਸ ਦੌਰਾਨ ਪੂਰੀ ਟੀਮ ਉੱਥੇ ਮੌਜੂਦ ਸੀ। ਧੋਨੀ ਦੀ ਪਤਨੀ ਸਾਕਸ਼ੀ ਅਤੇ ਬੇਟੀ ਜ਼ੀਵਾ ਵੀ ਉੱਥੇ ਮੌਜੂਦ ਸਨ। ਇਸ ਤੋਂ ਇਲਾਵਾ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਉੱਥੇ ਨਜ਼ਰ ਆਏ।

Punjabi Bollywood Tadka

ਧੋਨੀ ਦੇ ਖਾਸ ਦੋਸਤ ਅਰੁਣ ਪਾਂਡੇ ਵੀ ਇਸ ਜਸ਼ਨ 'ਚ ਦੇਖੇ ਗਏ। ਅਰੁਣ ਪਾਂਡੇ ਨੇ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਧੋਨੀ ਨੂੰ ਕੇਕ ਖਵਾ ਰਹੇ ਹਨ। ਇਸ ਫੋਟੋ ਦੇ ਬੈਕਗ੍ਰਾਊਂਡ 'ਚ ਅਨੁਸ਼ਕਾ ਅਤੇ ਵਿਰਾਟ ਵੀ ਨਜ਼ਰ ਆ ਰਹੇ ਹਨ। ਵਿਰਾਟ ਅਤੇ ਅਨੁਸ਼ਕਾ ਦੋਹਾਂ ਦੇ ਚਿਹਰੇ ਉੱਡੇ ਨਜ਼ਰ ਆਏ। ਤਸਵੀਰ ਪੋਸਟ ਹੁੰਦੇ ਹੀ ਲੋਕਾਂ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ।

Punjabi Bollywood Tadka

ਕਿਸੇ ਨੇ ਪੁੱਛਿਆ ਕਿ ਅਨੁਸ਼ਕਾ ਇੰਨੀ ਗੰਭੀਰ ਕਿਉਂ ਨਜ਼ਰ ਆਈ, ਤਾਂ ਕਿਸੇ ਨੇ ਪੁੱਛਿਆ ਕਿ ਅਨੁਸ਼ਕਾ ਦੇ ਦਿਮਾਗ 'ਚ ਆਖਿਰ ਚੱਲ ਕੀ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਵਿਰਾਟ ਅਤੇ ਧੋਨੀ ਵਿਚਕਾਰ ਡੂੰਘੀ ਦੋਸਤੀ ਹੈ ਅਤੇ ਇਸ ਦੇ ਨਾਲ ਹੀ ਅਨੁਸ਼ਕਾ ਅਤੇ ਸਾਕਸ਼ੀ ਵੀ ਚੰਗੀਆਂ ਦੋਸਤ ਹਨ।

Punjabi Bollywood Tadka

ਅਜਿਹਾ ਕਿਹਾ ਜਾ ਸਕਦਾ ਹੈ ਕਿ ਇਸ ਤਸਵੀਰ ਦੇ ਸਮੇਂ ਅਨੁਸ਼ਕਾ ਕਿਸੇ ਖਾਸ ਸੋਚ 'ਚ ਡੁੱਬੀ ਹੋਵੇਗੀ। ਧੋਨੀ ਦੇ ਜਨਮਦਿਨ ਦਾ ਜਸ਼ਨ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ ਅਤੇ ਪੂਰੀ ਟੀਮ ਨੇ ਉਨ੍ਹਾਂ ਲਈ ਮਿਲ ਕੇ ਗੀਤ ਵੀ ਗਾਇਆ।

Punjabi Bollywood Tadka


Tags: Anushka SharmaVirat KohliMS DhoniTwitter Birthday Celebration

Edited By

Chanda Verma

Chanda Verma is News Editor at Jagbani.