FacebookTwitterg+Mail

ਅਨੁਸ਼ਕਾ ਸ਼ਰਮਾ ਲਈ ਮਾਣ ਵਾਲੀ ਗੱਲ, ਸਿੰਗਾਪੁਰ 'ਚ ਪਹਿਲੀ ਵਾਰ ਲੱਗੇਗਾ ਬੋਲਣ ਵਾਲਾ ਸਟੈਚੂ

anushka sharma
11 July, 2018 04:19:33 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ ਅਤੇ ਹੁਣ ਅਨੁਸ਼ਕਾ ਦੇ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਹੈ। ਅਨੁਸ਼ਕਾ ਜਲਦ ਹੀ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਦਿਖਾਈ ਦੇਵੇਗੀ। ਦਰਅਸਲ ਅਨੁਸ਼ਕਾ ਦਾ ਇੱਥੇ ਇਕ ਅਨੋਖਾ ਸਟੈਚੂ ਬਣਾਇਆ ਜਾ ਰਿਹਾ ਹੈ, ਜੋ ਬਾਕੀ ਵੈਕਸ ਸਟੈਚੂ 'ਤੋਂ ਵੱਖਰਾ ਹੋਵੇਗਾ।

Punjabi Bollywood Tadka

ਮੈਡਮ ਤੁਸਾਦ ਮਿਊਜ਼ੀਅਮ 'ਚ ਅਜਿਹੇ ਲੋਕਾਂ ਦਾ ਹੀ ਸਟੈਚੂ ਰੱਖਿਆ ਜਾਂਦਾ ਹੈ, ਜੋ ਲੋਕਪ੍ਰਿਯ ਹੋਣ ਅਤੇ ਸਮਾਜ 'ਚ ਕੁਝ ਚੰਗਾ ਕਰ ਰਹੇ ਹੋਣ। ਅਨੁਸ਼ਕਾ ਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਹੀ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਨੇ ਇਹ ਫੈਸਲਾ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਟੈਚੂ ਦੀ ਖਾਸ ਗੱਲ ਇਹ ਹੋਵੇਗੀ ਕਿ ਇਹ ਸਟੈਚੂ ਬੋਲ ਵੀ ਸਕੇਗਾ। ਸਿੰਗਾਪੁਰ ਦੇ ਮੈਡਮ ਤੁਸਾਦ 'ਚ ਇਹ ਪਹਿਲਾਂ ਅਜਿਹਾ ਵੈਕਸ ਸਟੈਚੂ ਹੋਵੇਗਾ, ਜੋ ਬੋਲਦਾ ਨਜ਼ਰ ਆਵੇਗਾ।

Punjabi Bollywood Tadka

ਇਸ ਮਿਊਜ਼ੀਅਮ ਨੇ ਇਕ ਨਵਾਂ ਫੀਚਰ ਅਨੁਸ਼ਕਾ ਦੇ ਸਟੈਚੂ 'ਚ ਐਡ ਕੀਤਾ ਹੈ। ਜੇਕਰ ਗੱਲ ਕਰੀਏ ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ ਦੀ ਤਾਂ ਇੱਥੇ ਓਪਰਾ ਵਿਨਫ੍ਰੇ, ਕ੍ਰਿਸਟੀਆਨੋ ਰੋਨਾਲਡੋ, ਲੇਵਿਸ ਹੈਮਿਲਟਨ ਵਰਗੇ ਵੱਡੇ-ਵੱਡੇ ਲੋਕਾਂ ਦੇ ਵੈਕਸ ਸਟੈਚੂ ਮੌਜੂਦ ਹਨ।

Punjabi Bollywood Tadka

ਅਨੁਸ਼ਕਾ ਦੇ ਸਟੈਚੂ ਦੀ ਜੇਕਰ ਗੱਲ ਕਰੀਏ ਤਾਂ ਇਹ ਸਟੈਚੂ ਫੋਨ 'ਤੇ ਗੱਲ ਕਰਦਾ ਹੋਇਆ ਦਿਖਾਈ ਦੇਵੇਗਾ ਭਾਵ ਅਨੁਸ਼ਕਾ ਦੇ ਹੱਥ 'ਚ ਇਕ ਫੋਨ ਹੋਵੇਗਾ, ਜੋ ਕਿ ਕੰਮ ਕਰੇਗਾ ਅਤੇ ਨਾਲ ਹੀ ਮਿਊਜ਼ੀਅਮ ਆਉਣ ਵਾਲੇ ਦਰਸ਼ਕ ਇਸ ਵੈਕਸ ਸਟੈਚੂ ਨਾਲ ਸੈਲਫੀ ਵੀ ਲੈ ਸਕਨਗੇ। ਸਿੰਗਾਪੁਰ ਦੇ ਇਸ ਮਿਊਜ਼ੀਅਮ 'ਚ ਵਧੇਰੇ ਭਾਰਤੀ ਵਿਜ਼ਿਟ ਕਰਦੇ ਹਨ। ਇਸੇ ਗੱਲ ਨੂੰ ਹੀ ਧਿਆਨ 'ਚ ਰੱਖਦੇ ਹੋਏ ਇਸ ਸਟੈਚੂ ਨੂੰ ਬਣਾਇਆ ਗਿਆ ਹੈ।

Punjabi Bollywood Tadka


Tags: Anushka Sharma Wax StatueMadame Tussauds Singapore

Edited By

Chanda Verma

Chanda Verma is News Editor at Jagbani.