FacebookTwitterg+Mail

ਹੀਨਾ ਖਾਨ ਦੀ ਡਰੈੱਸਿੰਗ ਸੈਂਸ ਦੇ ਬਾਲੀਵੁੱਡ 'ਚ ਚਰਚੇ, ਅਨੁਸ਼ਕਾ ਸ਼ਰਮਾ ਨੇ ਕੀਤਾ ਕਾਪੀ

anushka sharma
05 September, 2018 03:30:03 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਹਿਨਾ ਖਾਨ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਉਨ੍ਹਾਂ ਦਾ ਅੰਦਾਜ਼ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਖੂਬ ਪਸੰਦ ਆਉਂਦਾ ਹੈ। ਉਨ੍ਹਾਂ ਦੇ ਸਟਾਈਲ ਦੇ ਪ੍ਰਸ਼ੰਸਕ ਸਿਰਫ ਆਮ ਲੋਕ ਹੀ ਨਹੀਂ ਸਗੋਂ ਬਾਲੀਵੁੱਡ ਸਟਾਰ ਵੀ ਹਨ।

Punjabi Bollywood Tadka

ਇਸ ਦਾ ਸਬੂਤ ਵੀ ਹਾਲ ਹੀ 'ਚ ਦੇਖਣ ਨੂੰ ਮਿਲਿਆ। ਤੁਹਾਨੂੰ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਹਿਨਾ ਦੇ ਸਟਾਈਲ ਨੂੰ ਹੁਣ ਕਿਸੇ ਹੋਰ ਨੇ ਨਹੀਂ ਸਗੋਂ ਬਾਲੀਵੁੱਡ ਐਕਟਰਸ ਅਨੁਸ਼ਕਾ ਸ਼ਰਮਾ ਨੇ ਕਾਪੀ ਕੀਤਾ ਹੈ।

Punjabi Bollywood Tadka

ਅਨੁਸ਼ਕਾ ਜਲਦੀ ਹੀ ਵਰੁਣ ਧਵਨ ਨਾਲ ਫਿਲਮ 'ਸੂਈ ਧਾਗਾ' 'ਚ ਨਜ਼ਰ ਆਉਣ ਵਾਲੀ ਹੈ, ਜਿਸ ਦਾ ਪ੍ਰਮੋਸ਼ਨ ਉਹ ਕਾਫੀ ਮਿਹਨਤ ਨਾਲ ਕਰ ਰਹੀ ਹੈ।

Punjabi Bollywood Tadka

ਹਾਲ ਹੀ 'ਚ ਇਸ ਫਿਲਮ ਦਾ ਪ੍ਰਮੋਸ਼ਨ ਕਰਨ ਲਈ ਅਨੁਸ਼ਕਾ ਟੀ. ਵੀ. ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' 'ਤੇ ਵੀ ਪਹੁੰਚੀ, ਜਿੱਥੇ ਉਹ ਵਾਈਟ-ਬਲੈਕ ਡਰੈੱਸ 'ਚ ਨਜ਼ਰ ਆਈ।

Punjabi Bollywood Tadka

ਦੱਸ ਦੇਈਏ ਕਿ ਇਸੇ ਤਰ੍ਹਾਂ ਦੀ ਡਰੈੱਸ 'ਚ ਕੁਝ ਦਿਨ ਪਹਿਲਾਂ ਹਿਨਾ ਖਾਨ, ਏਕਤਾ ਕਪੂਰ ਦੀ ਵੈੱਬ ਸੀਰੀਜ਼ ਦੇ ਲਾਂਚਿੰਗ ਈਵੈਂਟ 'ਚ ਦਿਖਾਈ ਦਿੱਤੀ ਸੀ। ਹਿਨਾ ਦੀ ਫੈਨ ਫਾਲੋਇੰਗ ਸੋਸ਼ਲ ਮੀਡੀਆ 'ਤੇ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ।

Punjabi Bollywood Tadka

ਉਹ ਜਲਦੀ ਹੀ ਏਕਤਾ ਦੇ ਸੀਰੀਅਲ 'ਕਸੌਟੀ ਜ਼ਿੰਦਗੀ ਕੀ-2' 'ਚ ਨਜ਼ਰ ਆਉਣ ਵਾਲੀ ਹੈ, ਜਿਸ 'ਚ ਹਿਨਾ 'ਕੋਮੋਲੀਕਾ' ਦਾ ਨੈਗੇਟਿਵ ਕਿਰਦਾਰ ਨਿਭਾਵੇਗੀ। ਇਹ ਸ਼ੋਅ ਇਸੇ ਮਹੀਨੇ ਸ਼ੁਰੂ ਹੋਣ ਵਾਲਾ ਹੈ, ਜਿਸ ਦੀ ਸ਼ੂਟਿੰਗ ਵੀ ਹਿਨਾ ਜਲਦੀ ਹੀ ਸ਼ੁਰੂ ਕਰੇਗੀ।


Tags: Anushka SharmaCopyHina KhanEkta KapoorInstagram

Edited By

Chanda Verma

Chanda Verma is News Editor at Jagbani.