FacebookTwitterg+Mail

ਫਿਲਮ ਦੇ ਚੱਕਰ 'ਚ 'ਬਬਲੀ ਗਰਲ' ਹੋਈ ਬੀਮਾਰ, ਡਾਕਟਰਾਂ ਨੇ ਦਿੱਤੀ ਆਰਾਮ ਕਰਨ ਦੀ ਸਲਾਹ

anushka sharma
06 September, 2018 12:38:58 PM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਫਿਲਮ ਦੀ ਰਿਲੀਜ਼ਿੰਗ ਤੋਂ ਕੁਝ ਦਿਨ ਪਹਿਲਾਂ ਪ੍ਰਮੋਸ਼ਨ 'ਚ ਇੰਨੇ ਬਿਜ਼ੀ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਹੀ ਨਹੀਂ ਰਹਿੰਦਾ। ਅਜਿਹੇ 'ਚ ਭਾਵੇਂ ਉਹ ਬੀਮਾਰ ਹੀ ਕਿਉਂ ਨਾ ਹੋ ਜਾਣ ਪਰ ਫਿਲਮਾਂ ਨੂੰ ਪੂਰੀ ਮਿਹਨਤ ਨਾਲ ਪ੍ਰਮੋਟ ਕਰਦੇ ਹਨ। ਅਜਿਹਾ ਹੀ ਕੁਝ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਹੋਇਆ।

Punjabi Bollywood Tadka

ਬਾਲੀਵੁੱਡ ਦੀ 'ਬਬਲੀ ਗਰਲ' ਅਨੁਸ਼ਕਾ ਸ਼ਰਮਾ ਨੂੰ ਬਲਗਿੰਗ ਡਿਸਕ ਦੀ ਪ੍ਰੋਬਲਮ ਹੋ ਗਈ ਹੈ, ਜਿਸ ਕਾਰਨ ਲਗਾਤਾਰ ਉਸ ਦੇ ਸਰੀਰ 'ਚ ਦਰਦ ਹੋ ਰਿਹਾ ਹੈ। ਸਾਰਿਆਂ ਨੂੰ ਪਤਾ ਹੈ ਕਿ ਅਨੁਸ਼ਕਾ ਸ਼ਰਮਾ ਆਪਣੀ ਕਮਿਟਮੈਂਟ ਦੀ ਪੱਕੀ ਹੈ ਤੇ ਉਹ ਪ੍ਰੋਫੈਸਨਲ ਰਵੱਈਏ ਕਾਰਨ ਕਾਫੀ ਮਸ਼ਹੂਰ ਵੀ ਹੈ। ਅਨੁਸ਼ਕਾ ਦਰਦ ਹੋਣ ਦੇ ਬਾਵਜੂਦ ਵੀ ਆਪਣੀ ਆਉਣ ਵਾਲੀ ਫਿਲਮ 'ਸੂਈ ਧਾਗਾ' ਦੀ ਪ੍ਰਮੋਸ਼ਨ ਜ਼ਬਰਦਸਤ ਤਰੀਕੇ ਨਾਲ ਕਰ ਰਹੀ ਹੈ।

Punjabi Bollywood Tadka
ਖਬਰਾਂ ਹਨ ਕਿ ਅਨੁਸ਼ਕਾ ਨੂੰ ਇੰਟੈਨਸਿਵ ਫਿਜ਼ੀਓਥ੍ਰੈਪੀ ਸੈਸ਼ਨ ਕਰਕੇ ਬਲਗਿੰਗ ਡਿਸਕ ਦੀ ਬੀਮਾਰੀ ਹੋ ਗਈ ਹੈ, ਜਿਸ ਦਾ ਇਲਾਜ ਵੀ ਉਹ ਕਰਵਾ ਰਹੀ ਹੈ। ਇਸ ਬੀਮਾਰੀ ਤੋਂ ਠੀਕ ਹੋਣ ਲਈ ਅਨੁਸ਼ਕਾ ਨੂੰ 3-4 ਹਫਤੇ ਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ ਡਾਕਟਰਾਂ ਨੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।

Punjabi Bollywood Tadka

ਡਾਕਟਰਾਂ ਦੀ ਸਲਾਹ ਤੋਂ ਬਾਅਦ ਵੀ ਅਨੁਸ਼ਕਾ ਆਪਣੀ ਆਉਣ ਵਾਲੀ ਫਿਲਮ ਦੀ ਪ੍ਰਮੋਸ਼ਨ ਦਾ ਹਿੱਸਾ ਬਣੇ ਰਹਿਣਾ ਚਾਹੁੰਦੀ ਹੈ। ਇਸ ਦਰਦ ਮਗਰੋਂ ਵੀ ਅਨੁਸ਼ਕਾ ਆਪਣੇ ਕੋ-ਸਟਾਰ ਵਰੁਣ ਧਵਨ ਨਾਲ ਲਗਾਤਾਰ ਕੰਮ ਕਰ ਰਹੀ ਹੈ। ਉਹ ਇਕ ਥਾਂ 'ਤੇ ਜ਼ਿਆਦਾ ਸਮਾਂ ਬੈਠ ਨਹੀਂ ਪਾਉਂਦੀ। ਇਸ ਮਗਰੋਂ ਵੀ ਅਨੁਸ਼ਕਾ ਪ੍ਰਮੋਸ਼ਨ ਪਲਾਨ ਮੁਤਾਬਕ ਹਰ ਸ਼ੋਅ 'ਤੇ ਜਾਂਦੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਹਦਾ ਕਰਕੇ ਫਿਲਮ ਦੀ ਮਾਰਕਟਿੰਗ 'ਤੇ ਕਿਸੇ ਤਰ੍ਹਾਂ ਦਾ ਅਸਰ ਪਵੇ।


Tags: Anushka SharmaContinues PromoteSui DhagaDespite SufferingBulging DiscVarun Dhawan

Edited By

Sunita

Sunita is News Editor at Jagbani.