FacebookTwitterg+Mail

ਨਿਤਿਨ ਗਡਕਰੀ ਤੋਂ ਅਨੁਸ਼ਕਾ ਨੂੰ ਮਿਲਿਆ 'ਸਮਿਤਾ ਪਾਟਿਲ' ਐਵਾਰਡ, ਟ੍ਰਡੀਸ਼ਨਲ ਲੁੱਕ 'ਚ ਬਟੋਰੀ ਵਾਹ-ਵਾਹੀ

anushka sharma
20 September, 2018 04:37:09 PM

ਮੁੰਬਈ (ਬਿਊਰੋ)— ਅਨੁਸ਼ਕਾ ਸ਼ਰਮਾ ਨੇ ਆਪਣੇ ਕਰੀਅਰ ਦੇ 10 ਸਾਲਾਂ 'ਚ ਆਪਣੀ ਐਕਟਿੰਗ ਤੇ ਫਿਲਮਾਂ ਕਰਕੇ ਕਈ ਐਵਾਰਡ ਜਿੱਤੇ ਹਨ। ਇਸ ਲਿਸਟ 'ਚ ਇੱਕ ਹੋਰ ਐਵਾਰਡ ਸ਼ਾਮਲ ਹੋ ਗਿਆ ਹੈ।

 
 
 
 
 
 
 
 
 
 
 
 
 
 

Good to hear #anushkasharma thank writers who worked on her films 🙏🙏. Writers are always neglected @viralbhayani

A post shared by Viral Bhayani (@viralbhayani) on Sep 19, 2018 at 8:57am PDT

ਜੀ ਹਾਂ ਬੁੱਧਵਾਰ ਨੂੰ ਅਨੁਸ਼ਕਾ ਸ਼ਰਮਾ ਨੂੰ '34ਵੇਂ ਪ੍ਰਿਯਾਦਰਸ਼ਨੀ ਅਕਾਦਮੀ ਗਲੋਬਲ ਐਵਾਰਡਸ' 'ਚ 'ਸਮਿਤਾ ਪਾਟਿਲ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

Punjabi Bollywood Tadka

ਇਹ ਐਵਾਰਡ ਉਸ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਤਾ। ਅਨੁਸ਼ਕਾ ਨੇ ਐਵਾਰਡ ਸਮਾਰੋਹ 'ਚ ਹਰੀ ਸਾੜੀ ਪਾਈ ਹੋਈ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਵੀ ਲੱਗ ਰਹੀ ਸੀ।

Punjabi Bollywood Tadka

'ਪਰੀ' ਫਿਲਮ ਦੀ ਅਨੁਸ਼ਕਾ ਦਾ ਰਵਾਇਤੀ ਲੁੱਕ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਵੀ ਹੋ ਰਿਹਾ ਹੈ। ਖਬਰਾਂ ਤਾਂ ਇਹ ਵੀ ਹਨ ਕਿ ਅਨੁਸ਼ਕਾ ਦੀ ਇਹ ਸਾੜ੍ਹੀ ਕਿਸੇ ਲੋਕਲ ਆਰਟਿਸਟ ਨੇ ਬਣਾਈ ਹੈ।

Punjabi Bollywood Tadka

ਐਵਾਰਡ ਲੈਣ ਸਮੇਂ ਅਨੁਸ਼ਕਾ ਨੇ ਮੀਡੀਆ ਨੂੰ ਪੋਜ਼ ਵੀ ਦਿੱਤੇ। ਅਜਿਹੇ ਹੀ ਲੁੱਕ 'ਚ ਅਨੁਸ਼ਕਾ ਪਹਿਲਾਂ ਵੀ ਨਜ਼ਰ ਆ ਚੁੱਕੀ ਹੈ। ਅਨੁਸ਼ਕਾ ਨੇ ਆਪਣੇ ਵਿਆਹ ਦੀ ਰਿਸੈਪਸ਼ਨ 'ਚ ਸਾੜ੍ਹੀ ਨਾਲ ਬਿੰਦੀ ਵਾਲੇ ਰੂਪ ਨੂੰ ਹੀ ਚੁਣਿਆ ਸੀ।

Punjabi Bollywood Tadka

ਜੇਕਰ ਅਨੁਸ਼ਕਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਵਰਣੁ ਧਵਨ ਨਾਲ 'ਸੂਈ ਧਾਗਾ' 'ਚ ਨੌਨ-ਗਲੈਮਰਸ ਅੰਦਾਜ਼ 'ਚ 'ਮਮਤਾ' ਦੇ ਕਿਰਦਾਰ 'ਚ ਨਜ਼ਰ ਆਵੇਗੀ ਜਦਕਿ ਇਸ ਤੋਂ ਬਾਅਦ ਦਸੰਬਰ 'ਚ ਅਨੁਸ਼ਕਾ ਦੀ ਸ਼ਾਹਰੁਖ ਖਾਨ ਨਾਲ ਫਿਲਮ 'ਜ਼ੀਰੋ' ਵੀ ਰਿਲੀਜ਼ ਹੋਣੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka


Tags: Anushka SharmaTraditional LookSmita Patil AwardUnion Minister Nitin Gadkari Priyadarshini Academy Global Award

Edited By

Chanda Verma

Chanda Verma is News Editor at Jagbani.