FacebookTwitterg+Mail

ਮਿਊਜ਼ੀਅਮ 'ਚ ਆਪਣਾ ਮੋਮ ਦਾ ਪੁਤਲਾ ਦੇਖ ਹੈਰਾਨ ਰਹਿ ਗਈ ਅਨੁਸ਼ਕਾ

anushka sharma
20 November, 2018 01:03:42 PM

ਮੁੰਬਈ (ਬਿਊਰੋ)— ਸਿੰਗਾਪੁਰ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ ਅਤੇ ਮਾਧੁਰੀ ਦੀਕਸ਼ਿਤ ਵਰਗੇ ਦਿਗੱਜ ਕਲਾਕਾਰਾਂ ਤੋਂ ਬਾਅਦ ਹੁਣ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਮੋਮ ਦਾ ਪੁਤਲਾ ਲਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਅਨੁਸ਼ਕਾ ਮਿਊਜ਼ੀਅਮ 'ਚ ਆਪਣੇ ਪੁਤਲੇ ਨੂੰ ਪਹਿਲੀ ਝਲਕ 'ਚ ਦੇਖਦੇ ਹੀ ਹੈਰਾਨ ਰਹਿ ਗਈ। ਅਨੁਸ਼ਕਾ ਦਾ ਇਹ ਪੁਤਲਾ ਉੱਥੇ ਮੌਜੂਦ ਬਾਕੀ ਪੁਤਲਿਆਂ ਤੋਂ ਥੋੜ੍ਹਾ ਖਾਸ ਹੈ। ਅਨੁਸ਼ਕਾ ਦੇ ਇਸ ਮੋਮ ਦੇ ਪੁਤਲੇ ਦੇ ਹੱਥ 'ਚ ਮੋਬਾਇਲ ਨਜ਼ਰ ਆ ਰਿਹਾ ਹੈ। ਇਸ ਪੁਤਲੇ ਦੀ ਖਾਸੀਅਤ ਹੈ ਕਿ ਇਹ ਤੁਹਾਨੂੰ ਸੈਲਫੀ ਲਈ ਬੁਲਾਏਗਾ। ਤੁਸੀਂ ਪੁਤਲੇ ਨਾਲ ਕਲਿੱਕ ਕੀਤੀ ਗਈ ਸੈਲਫੀ ਨੂੰ ਪਰਿਵਾਰ ਤੇ ਦੋਸਤਾਂ ਨੂੰ ਸ਼ੇਅਰ ਕਰ ਸਕਦੇ ਹੋ। ਇਸ ਖਾਸ ਫੀਚਰ ਦੀ ਸਿੰਗਾਪੁਰ ਮਿਊਜ਼ੀਅਮ 'ਚ ਅਨੁਸ਼ਕਾ ਦੇ ਮੋਮ ਦੇ ਪੁਤਲੇ ਰਾਹੀਂ ਪਹਿਲੀ ਵਾਰ ਵਰਤੋਂ ਕੀਤੀ ਗਈ ਹੈ।

Punjabi Bollywood Tadka

ਆਪਣੇ ਮੋਮ ਦੇ ਪੁਤਲੇ ਨਾਲ ਅਨੁਸ਼ਕਾ ਨੇ ਕਈ ਤਸਵੀਰਾਂ ਕਲਿੱਕ ਕਰਵਾਈਆਂ। ਇਸ ਪੁਤਲੇ ਨੂੰ ਆਈਫਾ ਐਵਾਰਡ ਐਕਸਪੀਰਿਅੰਸ 'ਚ ਲਾਇਆ ਗਿਆ ਹੈ। ਫਿਲਮਾਂ ਦੀ ਗੱਲ ਕਰੀਏ ਤਾਂ ਅਨੁਸ਼ਕਾ ਜਲਦ ਹੀ ਫਿਲਮ 'ਜ਼ੀਰੋ' 'ਚ ਨਜ਼ਰ ਆਵੇਗੀ। ਫਿਲਮ 'ਚ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਵਰਗੇ ਕਲਾਕਾਰਾ ਅਹਿਮ ਭੂਮਿਕਾ 'ਚ ਹਨ। ਆਨੰਦ ਐੱਲ. ਰਾਏ ਨਿਰਦੇਸ਼ਤ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Anushka Sharma Madame Tussauds Museum Wax Zero Shah Rukh Khan Bollywood Actor

Edited By

Kapil Kumar

Kapil Kumar is News Editor at Jagbani.