ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਇਸ ਖਾਸ ਮੌਕੇ 'ਤੇ ਉਸ ਨੂੰ ਬਾਲੀਵੁੱਡ ਦੀਆਂ ਕਈ ਮਹਾਨ ਹਸਤੀਆਂ ਨੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਅਨੁਸ਼ਕਾ ਨੂੰ ਮੈਸੇਜ ਕਰਕੇ ਜਨਮਦਿਨ ਦੀ ਵਧਾਈ ਦਿੱਤੀ ਪਰ ਅਨੁਸ਼ਕਾ ਨੇ ਵਿਸ਼ ਦਾ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਅਮਿਤਾਭ ਬੱਚਨ ਨੇ ਟਵਿਟਰ 'ਤੇ ਉਸ ਦੀ ਇਸ ਅਣਗਹਿਲੀ ਦਾ ਜਵਾਬ ਮੰਗਿਆ।

ਅਮਿਤਾਭ ਬੱਚਨ ਨੇ ਟਵਿਟਰ ਹੈਂਡਲ 'ਤੇ ਇਸ ਗੱਲ ਦੀ ਸ਼ਿਕਾਇਤ ਕਰਦੇ ਹੋਏ ਲਿਖਿਆ, ''ਅਨੁਸ਼ਕਾ, ਮੈਂ ਅਮਿਤਾਭ ਬੱਚਨ, ਮੈਂ ਤੁਹਾਨੂੰ ਐੱਸ. ਐੱਮ. ਐੱਸ. ਤੋਂ 1 ਮਈ ਨੂੰ ਵਿਸ਼ ਕੀਤਾ ਸੀ। ਤੁਹਾਡੇ ਵਲੋਂ ਕੋਈ ਜਵਾਬ ਹੀ ਨਹੀਂ ਆਇਆ। ਚੈੱਕ ਕੀਤਾ ਤਾਂ ਪਤਾ ਲੱਗਾ ਕਿ ਤੁਸੀਂ ਆਪਣਾ ਨੰਬਰ ਬਦਲ ਲਿਆ ਹੈ। ਦੋਬਰਾ ਜਨਮਦਿਨ ਦੀ ਵਧਾਈ। ਬੀਤੀ ਰਾਤ ਤੁਸੀਂ ਆਈ. ਪੀ. ਐੱਲ. 'ਚ ਕਾਫੀ ਸ਼ਾਨਦਾਰ ਲੱਗ ਰਹੀ ਸੀ।'' ਅਮਿਤਾਭ ਦੇ ਇਸ ਟਵੀਟ ਨੂੰ ਪ੍ਰਸ਼ੰਸਕਾਂ ਨੇ ਵੱਖਰੇ-ਵੱਖਰੇ ਤਰੀਕੇ ਨਾਲ ਲਿਆ। ਯੂਜਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

ਕਿਸੇ ਨੇ ਉਨ੍ਹਾਂ ਨੂੰ ਉਮਰ ਦਾ ਹਵਾਲਾ ਦਿੱਤਾ ਤੇ ਕਿਸੇ ਨੇ ਅਨੁਸ਼ਕਾ ਨੂੰ ਵਿਸ਼ ਦਾ ਰਿਪਲਾਈ/ਜਵਾਬ ਨਾ ਕਰਨ ਲਈ ਖਰੀਆਂ ਖੋਟੀਆਂ ਸੁਣਾਈਆਂ। ਇਕ ਸ਼ਖਸ ਨੇ ਅਨੁਸ਼ਕਾ ਨੂੰ ਕਿਹਾ, ''ਅਨੁਸ਼ਕਾ ਇਹ ਗਲਤ ਗੱਲ ਹੈ। ਲੋਕ ਬਿੱਗ ਬੀ ਦੇ ਇਕ ਰਿਪਲਾਈ ਤੇ ਲਾਈਕ ਲਈ ਤਰਸਦੇ ਹਨ ਤੇ ਤੁਸੀਂ ਉਨ੍ਹਾਂ ਦੇ ਮੈਸੇਜ ਦਾ ਰਿਪਲਾਈ ਵੀ ਨਹੀਂ ਕੀਤਾ।''

ਦੱਸ ਦੇਈਏ ਕਿ ਜਦੋਂ ਅਨੁਸ਼ਕਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਅਮਿਤਾਭ ਬੱਚਨ ਕਿਹਾ, ''ਬਹੁਤ ਬਹੁਤ ਧੰਨਵਾਦ ਸਰ, ਮੇਰਾ ਜਨਮਦਿਨ ਯਾਦ ਰੱਖਣ ਤੇ ਆਪਣੀਆਂ ਸ਼ੁੱਭਕਾਮਨਾਵਾਂ ਭੇਜਣ ਲਈ! (ਇਹ ਮੈਸੇਜ ਮੈਂ ਤੁਹਾਨੂੰ ਉਸ ਐੱਸ. ਐੱਮ. ਐੱਸ. ਦੇ ਜਵਾਬ 'ਚ ਭੇਜਿਆ ਹੈ)
