FacebookTwitterg+Mail

ਅਨੁਸ਼ਕਾ ਤੇ ਕਾਰਤਿਕ ਨੂੰ ਮਿਲਿਆ 'ਹਾਟੇਸਟ ਵੇਜੀਟੇਰੀਅਨ ਭਾਰਤੀ' ਦਾ ਖਿਤਾਬ

anushka sharma and kartik aaryan
14 December, 2018 11:51:24 AM

ਮੁੰਬਈ(ਬਿਊਰੋ) : ਬਾਲੀਵੁੱਡ ਦੀ ਖੂਬਸੂਰਤ ਅਦਾਕਰਾ ਅਨੁਸ਼ਕਾ ਸ਼ਰਮਾ ਅਤੇ ਬਿਹਤਰੀਨ ਐਕਟਰ ਕਾਰਤਿਕ ਆਰੀਅਨ ਨੂੰ 'ਪੀਪਲ ਫਾਰ ਦਿ ਐਥੀਕਲ ਟਰੀਟਮੈਂਟ ਆਫ ਐਨੀਮਲਸ' ਨੇ ਹਾਟੇਸਟ ਇੰਡੀਅਨ ਵੇਜੀਟੇਰੀਅਨ ਸਿਲੇਬ ਦੇ ਤੌਰ 'ਤੇ ਚੁਣਿਆ ਹੈ। ਦੱਸ ਦੇਈਏ ਕਿ ਹਰ ਸਾਲ ਜਾਨਵਰਾਂ ਪ੍ਰਤੀ ਲਗਾਉ ਰੱਖਣ ਵਾਲਿਆਂ ਨੂੰ 'ਪੇਟਾ' ਹਰ ਸਾਲ ਸਨਮਾਨਿਤ ਕਰਦਾ ਹੈ। ਇਸ ਲਈ ਇਕ ਐਨਿਊਏਲ ਪੋਲ ਕਰਵਾਇਆ ਜਾਂਦਾ ਹੈ। ਇਸ ਪੋਲ ਨਾਲ ਹਰ ਸਾਲ ਹਾਟੇਸਟ ਵੇਜੀਟੇਰੀਅਨ ਸਿਤਾਰਿਆਂ ਨੂੰ ਚੁਣਿਆ ਜਾਂਦਾ ਹੈ। ਇਸ ਸਾਲ ਪਹਿਲੀ ਵਾਰ ਇਸ ਪੋਲ 'ਚ ਜਗ੍ਹਾ ਬਣਾਈ ਹੈ ਕਾਰਤਿਕ ਆਰੀਅਨ ਨੇ ਅਤੇ ਦੂਜੀ ਹਾਟੇਸਟ ਵੇਜੀਟੇਰੀਅਨ ਸਿਲੇਬ ਹਨ ਅਨੁਸ਼ਕਾ ਸ਼ਰਮਾ, ਜੋ ਕਿ 2015 ਅਤੇ 2017 'ਚ ਵੀ ਇਹ ਖਿਤਾਬ ਜਿੱਤ ਚੁੱਕੀ ਹੈ। ਅਨੁਸ਼ਕਾ 'ਪੇਟਾ ਐਡ ਕੈਂਪੇਨ' ਦਾ ਹਿੱਸਾ ਹੈ, ਜਿਸ 'ਚ ਉਹ ਦੱਸਦੀ ਹੈ ਕਿ ਉਹ ਸ਼ਾਕਾਹਾਰੀ ਹਨ। ਇਸ ਤੋਂ ਇਲਾਵਾ ਉਹ ਦਿਵਾਲੀ 'ਤੇ ਪਟਾਕੇ ਚਲਾਉਣ ਦੇ ਵੀ ਖਿਲਾਫ ਹੈ ਤਾਂ ਜੋ ਆਵਾਜ਼ ਪ੍ਰਦੂਸ਼ਣ ਤੋਂ ਕੁੱਤਿਆਂ ਨੂੰ ਮੁਸ਼ਕਿਲ ਨਾ ਹੋਵੇ।

 

ਦੱਸ ਦੇਈਏ ਕਿ ਅਨੁਸ਼ਕਾ ਦਾ ਜਾਨਵਰਾਂ ਪ੍ਰਤੀ ਇਹ ਲਗਾਉ ਅਕਸਰ ਦੇਖਿਆ ਜਾਂਦਾ ਰਹਿੰਦਾ ਅਤੇ ਸਮੇਂ-ਸਮੇਂ 'ਤੇ ਇਸ ਲਈ ਉਹ ਅਵਾਜ਼ ਵੀ ਚੁੱਕਦੀ ਰਹਿੰਦੀ ਹੈ। ਇਸ ਲਈ ਇਸ 'ਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਤੀਜੀ ਵਾਰ ਇਹ ਖਿਤਾਬ ਹਾਸਿਲ ਕਰ ਚੁੱਕੀ ਹੈ। ਕਾਰਤਿਕ ਆਰਿਅਨ ਜਿਨ੍ਹਾਂ ਨੂੰ ਸਭ ਤੋਂ ਹਾਟੇਸਟ ਵੇਜੀਟੇਰਿਅਨ ਦਾ ਖਿਤਾਬ ਮਿਲਿਆ ਹੈ, ਉਹ ਵੀ ਜਾਨਵਰਾਂ ਦੇ ਪ੍ਰਤੀ ਜ਼ੁਲਮ ਦੀ ਹਮੇਸ਼ਾ ਖਿਲਾਫਤ ਕਰਦੇ ਹਨ।

 


Tags: Anushka Sharma Kartik Aaryan India Hottest Vegetarians Of 2018 Ethical Treatment of Animals Bollywood celebrities

Edited By

Sunita

Sunita is News Editor at Jagbani.