FacebookTwitterg+Mail

ਕਰੀਅਰ ਦੀਆਂ ਬੁਲੰਦੀਆਂ 'ਤੇ ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਰਚਾਇਆ ਸੀ ਵਿਆਹ

anushka sharma and sonam kapoor
30 October, 2018 11:45:36 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਤੇ ਹੌਟ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਵਿਆਹ ਦੀਆਂ ਖਬਰਾਂ ਨੂੰ ਲੈ ਸੁਰਖੀਆਂ 'ਚ ਛਾਈਆਂ ਹੋਈਆਂ ਹਨ। ਦੱਸ ਦੇਈਏ ਕਿ ਦੋਵੇਂ ਅਭਿਨੇਤਰੀਆਂ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀਆਂ ਹਨ।

Punjabi Bollywood Tadka

ਸਿਰਫ ਇਹ ਦੋਵੇਂ ਹੀ ਨਹੀਂ, ਬਾਲੀਵੁੱਡ 'ਚ ਕਈ ਅਦਾਕਾਰਾਂ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੀਆਂ ਬੁਲੰਦੀਆਂ 'ਤੇ ਵਿਆਹ ਕਰਾਇਆ।

Punjabi Bollywood Tadka
ਅਨੁਕਸ਼ਾ ਸ਼ਰਮਾ
ਸਾਲ 2008 'ਚ ਡੈਬਿਊ ਕਰਨ ਵਾਲੀ ਅਦਾਕਾਰਾ ਅਨੁਕਸ਼ਾ ਸ਼ਰਮਾ ਨੇ ਬਾਲੀਵੁੱਡ 'ਚ ਆਪਣੇ ਪੈਰ ਜਮਾਉਣ ਤੋਂ ਬਾਅਦ ਪਿਛਲੇ ਸਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਲਿਆ ਸੀ।

Punjabi Bollywood Tadka
ਸੋਨਮ ਕਪੂਰ
ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ 2007 'ਚ ਬਾਲੀਵੁੱਡ ਡੈਬਿਊ ਕੀਤਾ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਕੀਤੀਆਂ। ਇਸੇ ਸਾਲ ਸੋਨਮ ਕਪੂਰ ਨੇ ਕਾਰੋਬਾਰੀ ਆਨੰਦ ਅਹੂਜਾ ਨਾਲ ਵਿਆਹ ਕਰਾਇਆ ਹੈ।

Punjabi Bollywood Tadka
ਕਰੀਨਾ ਕਪੂਰ
ਸਾਲ 2000 'ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਕਰੀਨਾ ਕਪੂਰ ਨੇ ਸਾਲ 2012 'ਚ ਦਿੱਗਜ ਅਦਾਕਾਰ ਸੈਫ ਅਲੀ ਖਾਨ ਨਾਲ ਵਿਆਹ ਕਰਾਇਆ ਸੀ।

Punjabi Bollywood Tadka
ਐਸ਼ਵਰਿਆ ਰਾਏ
1997 'ਚ ਬਾਲੀਵੁੱਡ ਡੈਬਿਊ ਕਰਨ ਵਾਲੀ ਐਸ਼ਵਰਿਆ ਰਾਏ ਨੇ ਸਾਲ 2007 'ਚ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਬੇਟੇ ਅਭਿਸ਼ੇਕ ਬੱਚਨ ਨਾਲ ਵਿਆਹ ਕਰਾ ਲਿਆ ਸੀ।

Punjabi Bollywood Tadka
ਰਾਣੀ ਮੁਖਰਜੀ 
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੇ ਵੀ ਸਾਲ 2014 'ਚ ਆਦਿੱਤਿਆ ਚੋਪੜਾ ਨਾਲ ਵਿਆਹ ਕਰਾਇਆ ਸੀ। ਉਸ ਨੇ ਸਾਲ 1996 'ਚ ਬਾਲੀਵੁੱਡ 'ਚ ਪੈਰ ਧਰਿਆ ਸੀ।

Punjabi Bollywood Tadka
ਕਾਜੋਲ
20 ਸਾਲ ਪਹਿਲਾਂ ਬਾਲੀਵੁੱਡ 'ਚ ਪੈਰ ਧਰਨ ਵਾਲੀ ਕਾਜੋਲ ਨੇ ਆਪਣੇ ਕਰੀਅਰ ਦੇ ਪੀਕ 'ਤੇ ਪੁੱਜਦਿਆਂ ਹੀ ਬਾਲੀਵੁੱਡ ਦੇ ਮਸ਼ਹੂਰ ਐਕਟਰ ਅਜੇ ਦੇਵਗਨ ਨਾਲ ਵਿਆਹ ਕਰਵਾ ਲਿਆ ਸੀ।

Punjabi Bollywood Tadka
ਵਿੱਦਿਆ ਬਾਲਨ
ਬਾਲੀਵੁੱਡ ਤੋਂ ਪਹਿਲਾਂ ਟੀ. ਵੀ. ਦੀ ਦੁਨੀਆ ਤੋਂ ਆਪਣੇ ਸਫਰ ਦੀ ਸ਼ੁਰੂਆਤ ਕਰਨ ਵਾਲੀ ਵਿੱਦਿਆ ਬਾਲਨ ਨੇ ਕਈ ਹਿੱਟ ਫਿਲਮਾਂ ਦੇਣ ਪਿੱਛੋਂ 2012 'ਚ ਸਿਧਾਰਥ ਰਾਏ ਨਾਲ ਵਿਆਹ ਕਰਾਇਆ ਸੀ।

Punjabi Bollywood Tadka


Tags: Deepika Padukone Priyanka Chopra Kareena Kapoor Khan Aishwarya Rai Bachchan Rani Mukerji Kajol Anushka Sharma Sonam Kapoor Vidya Balan Bollywood Celebrity

Edited By

Sunita

Sunita is News Editor at Jagbani.