FacebookTwitterg+Mail

ਵਿਰਾਟ ਦੀ ਸ਼ੇਰਵਾਨੀ 'ਚ ਜੜੇ ਸਨ ਸੋਨੇ ਦੇ ਬਟਨ, ਲਾਲ ਸਿੰਦੂਰ ਤੇ ਬਿੰਦੀ 'ਚ ਕਹਿਰ ਢਾਹ ਰਹੀ ਸੀ ਅਨੁਸ਼ਕਾ

anushka sharma and virat s traditional look in their reception party
22 December, 2017 05:19:42 PM

ਮੁੰਬਈ(ਬਿਊਰੋ)— ਦਿੱਲੀ 'ਚ ਆਯੋਜਿਤ ਰਿਸੈਪਸ਼ਨ ਪਾਰਟੀ 'ਚ ਨਿਊਲੀ ਵੈੱਡ ਕੱਪਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਡਿਜ਼ਾਈਨਰ ਸਭਿਆਸਾਚੀ ਮੁਖਰਜੀ ਦੇ ਤਿਆਰ ਕੀਤੇ ਹੋਏ ਆਊਟਫਿੱਟ ਪਹਿਣੇ ਸਨ।

Punjabi Bollywood Tadka

ਰਿਸੈਪਸ਼ਨ 'ਚ ਇਸ ਨਿਊਲੀ ਵੈੱਡ ਕੱਪਲ ਨੇ ਇੰਡੀਅਨ ਟ੍ਰੈਡੀਸ਼ਨਲ ਲੁੱਕ ਧਾਰਿਆ ਹੋਇਆ ਹੈ।

Punjabi Bollywood Tadka

ਅਨੁਸ਼ਕਾ ਦਾ ਲੁੱਕ ਇਸ ਪਾਰਟੀ 'ਚ ਦੇਖਣ ਲਾਇਕ ਸੀ ਕਿਉਂਕਿ ਉਹ ਉੱਪਰੋਂ ਲੈ ਕੇ ਹੇਠਾਂ ਤੱਕ ਪੂਰੀ ਤਰ੍ਹਾਂ ਭਾਰਤੀ ਲਾੜੀ ਵਾਂਗ ਦਿਖ ਰਹੀ ਸੀ। ਵਿਆਹ ਤੋਂ ਬਾਅਦ ਆਮ ਤੌਰ ਭਾਰਤ 'ਚ ਲਾਲ ਰੰਗ ਨੂੰ ਨਵੀਂ ਲਾੜੀ ਦੇ ਸ਼ਿੰਗਾਰ 'ਚ ਖਾਸ ਅਮਿਹਮੀਅਤ ਦਿੱਤੀ ਜਾਂਦੀ ਹੈ।

Punjabi Bollywood Tadka

ਅਨੁਸ਼ਕਾ ਨੇ ਪੂਰੀ ਤਰ੍ਹਾਂ ਇਸ ਪਰੰਪਰਾ ਦਾ ਪਾਲਨ ਕਰਦੇ ਹੋਏ ਲਾਲ ਬਨਾਰਸੀ ਸਾੜ੍ਹੀ ਪਹਿਣੀ ਹੋਈ ਸੀ। ਪੂਰੀ ਮਾਂਗ ਭਰ ਕੇ ਉਨ੍ਹਾਂ ਨੇ ਲਾਲ ਸਿੰਦੂਰ ਲਗਾਇਆ ਹੋਇਆ ਸੀ, ਜੋ ਉਨ੍ਹਾਂ ਦੇ ਚਿਹਰੇ ਦੀ ਚਮਕ ਨੂੰ ਹੋਰ ਵੀ ਵਧਾ ਰਿਹਾ ਸੀ।

Punjabi Bollywood Tadka

ਹੱਥਾਂ 'ਚ ਲਾਲ ਚੂੜਾ ਤੇ ਮੱਥੇ 'ਤੇ ਵੱਡੀ ਜਿਹੀ ਬਿੰਦੀ ਉਨ੍ਹਾਂ ਦੀ ਰੌਣਕ ਨੂੰ ਹੋਰ ਵੀ ਵਧਾ ਰਿਹਾ ਸੀ। ਸਫੈਦ ਫੁੱਲਾਂ ਨਾਲ ਸਜਿਆ ਉਨ੍ਹਾਂ ਦਾ ਜੂੜਾ ਉਨ੍ਹਾਂ ਦੇ ਟ੍ਰੈਡੀਸ਼ਨਲ ਲੁੱਕ ਨੂੰ ਕੰਪਲੀਟ ਕਰ ਰਿਹਾ ਸੀ।

Punjabi Bollywood Tadka

ਇਸ ਦੇ ਨਾਲ ਹੀ ਅਨੁਸ਼ਕਾ ਨੇ ਡਾਇਮੰਡ ਦੀ ਜਿਊਲਰੀ ਪਹਿਣੀ ਹੋਈ ਸੀ, ਜਿਸ ਨੂੰ ਖਾਸ ਤੌਰ 'ਤੇ ਉਨ੍ਹਾਂ ਦੇ ਲੁੱਕ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ।

Punjabi Bollywood Tadka

ਜ਼ਿਕਰਯੋਗ ਹੈ ਕਿ ਰਿਸੈਪਸ਼ਨ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸਭਿਆਸਾਚੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸੈਲੀਬ੍ਰਿਟੀ ਕੱਪਲ ਦੀ ਡਰੈੱਸ ਦੀਆਂ ਤਸਵੀਰਾਂ ਸ਼ੇਅਰ ਕਰ ਦਿੱਤੀਆਂ ਹਨ।

Punjabi Bollywood Tadkaਦੂਜੇ ਪਾਸੇ ਜੇਕਰ ਵਿਰਾਟ ਦੇ ਕੱਪੜਿਆਂ ਦੀ ਗੱਲ ਕਰੀਏ ਤਾਂ ਸਭਿਆਸਾਚੀ ਨੇ ਪੋਸਟ ਕੀਤਾ ਹੈ ਕਿ ਵਿਰਾਟ ਨੇ ਸਫੈਦ ਸਿਲਕ ਦਾ ਗਲਾਬੰਦ ਕੁੜਤਾ ਪਹਿਣਿਆ ਸੀ, ਜਿਸ 'ਚ 18 ਕੈਰਟ ਗੋਲਡ ਦੇ ਬਟਨ ਲੱਗੇ ਹੋਏ ਸਨ।

Punjabi Bollywood Tadkaਇਸ ਤੋਂ ਇਲਾਵਾ ਕਡਾਈ ਵਾਲਾ ਪਸ਼ਮੀਨਾ ਸ਼ਾਲ ਉਨ੍ਹਾਂ ਦੇ ਲੁੱਕ ਨੂੰ ਪੂਰੀ ਤਰ੍ਹਾਂ ਸ਼ਾਹੀ ਬਣਾ ਰਿਹਾ ਸੀ।

Punjabi Bollywood Tadka Punjabi Bollywood Tadka


Tags: Anushka SharmaTraditional LookWedding Reception Partyਰਿਸੈਪਸ਼ਨ ਪਾਰਟੀਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ