ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅੱਜ ਆਪਣੇ ਫਿਲਮੀ ਕਰੀਅਰ 'ਚ ਸਫਲਤਾ ਦੀ ਪੌੜੀ ਚੜ੍ਹ ਰਹੀ ਹੈ। ਫਿਲਮ 'ਰਬ ਨੇ ਬਨਾ ਦੀ ਜੋੜੀ' ਨਾਲ ਅਭਿਨੈ ਦੀ ਸ਼ੁਰੂਆਤ ਕਰਨ ਵਾਲੀ ਅਨੁਸ਼ਕਾ ਦਾ ਜਨਮ 1 ਮਈ, 1988 ਨੂੰ ਅਯੋਧਿਆ 'ਚ ਹੋਇਆ ਸੀ। ਅਨੁਸ਼ਕਾ ਦਾ ਪਰਿਵਾਰ ਉਤਰਾਖੰਡ ਤੋਂ ਹੈ। ਉਨ੍ਹਾਂ ਦੇ ਪਿਤਾ ਅਜੈ ਕੁਮਾਰ ਸ਼ਰਮਾ ਇਕ ਆਰਮੀ ਅਫਸਰ ਹਨ ਅਤੇ ਉਨ੍ਹਾਂ ਦਾ ਭਰਾ ਕਰਣੇਸ਼ ਮਰਚੈਂਟ ਨੇਵੀ 'ਚ ਹਨ। ਅਨੁਸ਼ਕਾ ਨੇ ਵੀ ਆਰਮੀ ਸਕੂਲ ਤੋਂ ਪੜ੍ਹਾਈ ਕੀਤੀ ਹੈ ਅਤੇ ਬਚਪਨ ਤੋਂ ਉਨ੍ਹਾਂ ਦਾ ਸੁਪਨਾ ਇਕ ਮਾਡਲ ਬਣਨ ਦਾ ਸੀ। ਅਨੁਸ਼ਕਾ ਨੇ ਸਾਲ 2017 'ਚ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨਾਲ ਵਿਆਹ ਕੀਤਾ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ—
ਇਕ ਰਿਪੋਰਟ ਮੁਤਾਬਕ ਫਿਲਮ 'ਬਾਂਬੇ ਵੈਲਵੇਟ' ਦੀ ਸ਼ੂਟਿੰਗ ਦੌਰਾਨ ਰਣਬੀਰ ਨੇ ਅਨੁਸ਼ਕਾ ਨੂੰ ਰਵਾ ਦਿੱਤਾ ਸੀ। ਅਸਲ 'ਚ ਰਣਬੀਰ ਦੀ ਮਜ਼ਾਕ ਕਰਨ ਦੀ ਆਦਤ ਹੈ ਅਤੇ ਉਹ ਇਸ ਹੱਦ ਤੱਕ ਮਖੌਲ ਕਰਦੇ ਹਨ ਕਿ ਸਾਹਮਣੇ ਵਾਲਾ ਵਿਅਕਤੀ ਈਰੀਟੇਟ ਹੋ ਜਾਂਦਾ ਹੈ। ਇਸੇ ਕਾਰਨ ਫਿਲਮ ਦੀ ਸ਼ੂਟਿੰਗ ਦੌਰਾਨ ਅਨੁਸ਼ਕਾ, ਰਣਬੀਰ ਤੋਂ ਪਰੇਸ਼ਾਨ ਹੋ ਕੇ ਰੋਣ ਲੱਗ ਪਈ ਸੀ।
ਅਨੁਸ਼ਕਾ ਨੂੰ ਫਿਲਮ 'ਬੈਂਡ ਬਾਜਾ ਬਾਰਾਤ' ਅਤੇ 'ਰਬ ਨੇ ਬਨਾ ਦੀ ਜੋੜੀ' 'ਚ ਸ਼ਾਨਦਾਰ ਅਭਿਨੈ ਲਈ ਸਰਾਹਿਆ ਜਾਂਦਾ ਹੈ। ਇਨ੍ਹਾਂ ਦੋਹਾਂ ਫਿਲਮਾਂ ਲਈ ਉਨ੍ਹਾਂ ਨੂੰ ਬੈਸਟ ਅਦਾਕਾਰਾ ਦੇ ਫਿਲਮਫੇਅਰ ਐਵਾਰਡ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਬਦਕਿਸਮਤੀ ਇਹ ਐਵਾਰਡ ਉਨ੍ਹਾਂ ਨੂੰ ਨਹੀਂ ਮਿਲਿਆ। ਇਸੇ ਕਾਰਨ ਉਹ ਬਹੁਤ ਦੁੱਖੀ ਹੋ ਗਈ ਅਤੇ ਵਾਪਸ ਆਉਂਦੇ ਸਮੇਂ ਰਸਤੇ 'ਚ ਹੀ ਰੋਣ ਲੱਗ ਪਈ।
ਅਨੁਸ਼ਕਾ ਦਾ ਸੁਪਨਾ ਇਕ ਬਿਹਤਰੀਨ ਮਾਡਲ ਬਣਨ ਦਾ ਸੀ ਪਰ ਖੁਦ ਅਨੁਸ਼ਕਾ ਖੁਦ ਨੂੰ ਇਕ ਚੰਗੀ ਮਾਡਲ ਨਹੀਂ ਮੰਨਦੀ। ਅਨੁਸ਼ਕਾ ਮੁਤਾਬਕ ਰੈਂਪ 'ਤੇ ਚੱਲਦੇ ਸਮੇਂ ਉਨ੍ਹਾਂ ਤੋਂ ਬਲੈਂਖ ਫੇਸ ਕਰਨ ਲਈ ਕਿਹਾ ਜਾਂਦਾ ਹੈ ਅਤੇ ਇਹ ਉਨ੍ਹਾਂ ਤੋਂ ਨਹੀਂ ਹੋ ਪਾਉਂਦਾ ਸੀ। ਹਰ ਵਾਰ ਉਹ ਰੈਂਪ ਵਾਕ ਕਰਦੇ-ਕਰਦੇ ਮੁਸਕਰਾ ਦਿੰਦੀ ਸੀ।
ਵੱਡੀਆਂ-ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਅਨੁਸ਼ਕਾ ਜਦੋਂ ਨਵੀਂ-ਨਵੀਂ ਆਈ ਸੀ ਤਾਂ ਸ਼ਾਹਰੁਖ ਨਾਲ ਪਹਿਲਾ ਸੀਨ ਕਰਦੇ ਸਮੇਂ ਉਹ ਕਾਫੀ ਅਸਹਿਜ ਹੋ ਗਈ ਸੀ। ਬਾਅਦ 'ਚ ਸ਼ਾਹਰੁਖ ਨੇ ਉਨ੍ਹਾਂ ਦਾ ਹੌਂਸਲਾ ਵਧਾਇਆ ਤਾਂ ਕਿ ਉਹ ਸਹਿਜ ਮਹਿਸੂਸ ਕਰ ਸਕੇ। ਅਜਿਹੀ ਹੀ ਇਕ ਘਟਨਾ ਅਨੁਸ਼ਕਾ ਦੇ ਦਿੱਗਜ ਅਦਾਕਾਰ ਪੰਕਜ ਕਪੂਰ ਨਾਲ ਕੰਮ ਕਰਨ ਸਮੇਂ ਵੀ ਵਾਪਰੀ ਸੀ।
ਫਿਲਮ 'ਬੈਂਡ ਬਾਜਾ ਬਾਰਾਤ' 'ਚ ਆਪਣੇ ਅਭਿਨੈ ਲਈ ਉਨ੍ਹਾਂ ਦੀ ਕਾਫੀ ਸ਼ਲਾਘਾ ਹੋਈ ਸੀ ਅਤੇ ਉਨ੍ਹਾਂ ਨੇ ਆਪਣੀ ਸ਼ਾਨਦਾਰ ਪਰਫਾਰਮੈਂਸ ਲਈ 19 ਵੱਖ-ਵੱਖ ਸਨਮਾਨਾਂ ਲਈ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ 'ਚੋਂ 10 ਐਵਾਰਡ ਉਹ ਜਿੱਤਣ 'ਚ ਸਫਲ ਰਹੀ।
ਅਨੁਸ਼ਕਾ ਸ਼ਰਮਾ ਨੇ ਲਿੱਪ ਸਰਜਰੀ ਕਰਵਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਸ ਲਈ ਉਨ੍ਹਾਂ ਨੂੰ ਟਰੋਲ ਵੀ ਕੀਤਾ ਗਿਆ ਸੀ। ਕੁਝ ਲੋਕਾਂ ਨੂੰ ਜਿੱਥੇ ਉਨ੍ਹਾਂ ਦਾ ਨਵਾਂ ਲੁੱਕ ਚੰਗਾ ਲੱਗਾ ਸੀ ਉੱਥੇ ਦੂਜੇ ਪਾਸੇ ਕਈ ਲੋਕਾਂ ਨੇ ਉਨ੍ਹਾਂ ਦੇ ਇਸ ਲੁੱਕ ਦਾ ਮਜ਼ਾਕ ਵੀ ਉਡਾਇਆ ਸੀ।