FacebookTwitterg+Mail

ਤਿੰਨ ਸਾਲ ਦੀ ਬੱਚੀ ਨਾਲ ਹੋਏ ਗੈਂਗਰੇਪ 'ਤੇ ਫੁੱਟਿਆ ਅਨੁਸ਼ਕਾ ਸ਼ਰਮਾ ਦਾ ਗੁੱਸਾ

anushka sharma condemns rape of 3 year old girl in jamshedpur
02 August, 2019 11:13:41 AM

ਮੁੰਬਈ(ਬਿਊਰੋ)— ਝਾਰਖੰਡ ਦੇ ਸ਼ਹਿਰ ਜਮਸ਼ੇਦਪੁਰ 'ਚ ਤਿੰਨ ਸਾਲ ਦੀ ਇਕ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਸੀ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਇਕ ਤੋਂ ਬਾਅਦ ਇਕ ਟਵੀਟ ਕਰ ਇਸ ਘਟਨਾ ਦੀ ਆਲੋਚਨਾ ਕੀਤੀ ਹੈ। ਅਨੁਸ਼ਕਾ ਸ਼ਰਮਾ ਨੇ ਟਵੀਟ ਕਰ ਲਿਖਿਆ,''ਜਮਸ਼ੇਦਪੁਰ 'ਚ ਇਕ ਤਿੰਨ ਸਾਲ ਦੀ ਬੱਚੀ ਰੇਲਵੇ ਸਟੇਸ਼ਨ 'ਚ ਆਪਣੀ ਮਾਂ ਕੋਲ ਸੋ ਰਹੀ ਸੀ। ਉਸ ਦਾ ਕਿਡਨੈਪ ਕਰ ਗੈਂਗਰੇਪ ਕੀਤਾ ਗਿਆ। ਇਸ ਤੋਂ ਬਾਅਦ ਉਸ ਦਾ ਗਲਾ ਦਬਾ ਦਿੱਤਾ ਗਿਆ। ਇਹ ਕਾਫੀ ਸ਼ਰਮਸਾਰ ਘਟਨਾ ਹੈ। ਇਸ ਘਟਨਾ ਨਾਲ ਮੈਂ ਕਾਫੀ ਗੁੱਸੇ 'ਚ ਹਾਂ। ਇਸ ਘਟਨਾ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਹੈ।''


ਆਪਣੇ ਦੂੱਜੇ ਟਵੀਟ 'ਚ ਅਨੁਸ਼ਕਾ ਨੇ ਲਿਖਿਆ,''ਇਹ ਕਾਫੀ ਡਰਾਵਨਾ ਹੈ । ਮੈਂ ਉਮੀਦ ਕਰਦੀ ਹਾਂ ਕਿ ਇਸ ਮਾਮਲੇ 'ਚ ਜਲਦ ਤੋਂ ਜਲਦ ਨਿਆਂ ਕੀਤਾ ਜਾਵੇਗਾ। ਇਸ ਮਾਮਲੇ 'ਚ ਇੰਨੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿ ਕੋਈ ਅਜਿਹਾ ਕੰਮ ਕਰਨ ਤੋਂ ਪਹਿਲਾਂ ਕੰਬ ਜਾਵੇ।''

ਸੀ. ਸੀ. ਟੀ. ਵੀ. 'ਚ ਕੈਦ ਹੋਈ ਸੀ ਘਟਨਾ

ਜਮਸ਼ੇਦਪੁਰ ਦੇ ਟਾਟਾਨਗਰ ਰੇਲਵੇ ਸਟੇਸ਼ਨ 'ਚ ਇਹ ਵਾਰਦਾਤ 26 ਜੁਲਾਈ ਦੀ ਦੱਸੀ ਜਾ ਰਹੀ ਹੈ। ਬੱਚੀ ਨੂੰ ਸਟੇਸ਼ਨ ਤੋਂ ਕਿਡਨੈਪ ਕਰਨ ਦੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਰਿਕਾਰਡ ਹੋ ਗਈ ਸੀ। ਦੋਸ਼ੀ ਸਟੇਸ਼ਨ ਤੋਂ ਬੱਚੀ ਨੂੰ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਸਨ। ਇਸ ਘਟਨਾ ਦੇ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਦੋਵਾਂ ਹੀ ਦੋਸ਼ੀਆਂ ਨੇ ਕੋਰਟ 'ਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲਸ ਨੇ ਤਿੰਨ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।


Tags: Anushka SharmaRapeJamshedpurTwitterਝਾਰਖੰਡਜਮਸ਼ੇਦਪੁਰ

About The Author

manju bala

manju bala is content editor at Punjab Kesari