ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਇਟਲੀ ਦੇ ਟਸਕਨੀ 'ਚ ਵਿਆਹ ਕਰਵਾਇਆ। ਦੱਸਣਯੋਗ ਹੈ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਮੰਗਣੀ ਕੀਤੀ ਸੀ। ਇਸ ਮੰਗਣੀ 'ਚ ਵਿਰਾਟ ਨੇ ਅਨੁਸ਼ਕਾ ਨੂੰ ਲਗਭਗ 1 ਕਰੋੜ ਰੁਪਏ ਦੀ ਅੰਗੂਠੀ ਪਹਿਨਾਈ ਸੀ। ਇਹ ਅੰਗੂਠੀ ਖਾਸ ਹੀਰੇ ਨਾਲ ਤਿਆਰ ਕਰਵਾਈ ਗਈ ਹੈ। ਮੰਗਣੀ ਦੀ ਇਸ ਅੰਗੂਠੀ ਨੂੰ ਲੱਭਣ 'ਚ ਵਿਰਾਟ ਕੋਹਲੀ ਨੂੰ ਲਗਭਗ 3 ਮਹੀਨੇ ਲੱਗੇ ਸਨ। ਇਹ ਅੰਗੂਠੀ ਖਾਸ ਤੌਰ 'ਤੇ ਆਸਟ੍ਰੀਆ ਦੇ ਡਿਜ਼ਾਈਨਰ ਕੋਲੋਂ ਡਿਜ਼ਾਈਨ ਕਰਵਾਈ ਗਈ ਹੈ। ਇਸ ਅੰਗੂਠੀ 'ਚ ਕੁਝ ਸਰਪ੍ਰਾਈਜ਼ਿੰਗ ਐਲੀਮੈਂਟ ਪਾਏ ਗਏ ਹਨ। ਜਦੋਂ ਤੁਸੀਂ ਇਸ ਨੂੰ ਦੇਖੋਗੇ ਤਾਂ ਇਸ ਦਾ ਡਿਜ਼ਾਈਨ ਅਲੱਗ ਹੀ ਦਿਖੇਗਾ।