FacebookTwitterg+Mail

ਵਿਰਾਟ ਕੋਹਲੀ ਦੇ ਪਿਤਾ ਦੀ ਮੌਤ ਦਾ ਜ਼ਿਕਰ ਸੁਣ ਭਾਵੁਕ ਹੋਈ ਅਨੁਸ਼ਕਾ, ਵੀਡੀਓ

anushka sharma gets emotional on hearing story about his father death
13 September, 2019 01:24:39 PM

ਮੁੰਬਈ(ਬਿਊਰੋ)- ਇਨ੍ਹੀਂ ਦਿਨੀਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਇੱਕਠੇ ਸਮਾਂ ਬਤੀਤ ਕਰ ਰਹੇ ਹਨ । ਹਾਲ ’ਚ ਇਹ ਜੋੜੀ ਇਕ ਪ੍ਰੋਗਰਾਮ ’ਚ ਪਹੁੰਚਿਆ। ਇਸ ਦੌਰਾਨ ਅਜਿਹਾ ਕੁਝ ਹੋਇਆ ਕਿ ਅਨੁਸ਼ਕਾ ਸ਼ਰਮਾ ਭਾਵੁਕ ਹੋ ਗਈ । ਇਸ ਤੋਂ ਬਾਅਦ ਅਨੁਸ਼ਕਾ ਨੇ ਵਿਰਾਟ ਦੇ ਹੱਥ ’ਤੇ ਕਿੱਸ ਕੀਤਾ। ਦਰਅਸਲ ਨਵੀਂ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਸਟੇਡੀਅਮ ਦਾ ਨਾਮ ਬਦਲ ਕੇ ਡੀ. ਡੀ. ਸੀ. ਏ. ਦੇ ਸਾਬਕਾ ਪ੍ਰਧਾਨ ਸਵਰਗਵਾਸੀ ਅਰੁਨ ਜੇਟਲੀ ਦੇ ਨਾਮ ਤੇ ਰੱਖਿਆ ਜਾ ਰਿਹਾ ਹੈ। ਇਸ ਪ੍ਰੋਗਰਾਮ ’ਚ ਵਿਰਾਟ ਤੇ ਅਨੁਸ਼ਕਾ ਸਮੇਤ ਭਾਰਤੀ ਕ੍ਰਿਕਟ ਟੀਮ ਦੇ ਕਈ ਖਿਡਾਰੀ ਵੀ ਪਹੁੰਚੇ ਹੋਏ ਸਨ। ਇਸ ਦੌਰਾਨ ਇਹ ਵੀ ਐਲਾਨ ਹੋਇਆ ਕਿ ਵਿਰਾਟ ਕੋਹਲੀ ਦੇ ਨਾਮ ’ਤੇ ਵੀ ਇਸ ਸਟੇਡੀਅਮ ’ਚ ਇਕ ਸਟੈਂਡ ਦਾ ਨਿਰਮਾਣ ਹੋਵੇਗਾ।


ਇਸ ਦੌਰਾਨ ਰਜਤ ਸ਼ਰਮਾ ਨੇ ਇਕ ਕਿੱਸਾ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਦੱਸਿਆ,‘‘ਵਿਰਾਟ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਅਰੁਨ ਜੇਟਲੀ ਦਿੱਲੀ ਦੇ ਉਤਮ ਨਗਰ ’ਚ ਕੋਹਲੀ ਦਾ ਘਰ ਲੱਭਦੇ ਹੋਏ ਪਹੁੰਚੇ ਸਨ । ਉਸ ਸਮੇਂ ਵਿਰਾਟ ਅੰਡਰ-19 ’ਚ ਸਨ ਅਤੇ ਉਨ੍ਹਾਂ ਨੇ ਇਕ ਮੈਚ ਖੇਡਣਾ ਸੀ । ਉਨ੍ਹਾਂ ਨੇ ਦੱਸਿਆ ਕਿ ਵਿਰਾਟ ਨੇ ਆਪਣੇ ਪਿਤਾ ਦੇ ਦਿਹਾਂਤ ਦੇ ਬਾਵਜੂਦ ਮੈਚ ਜਾਰੀ ਰੱਖਿਆ ਤੇ ਸ਼ਾਨਦਾਰ ਪਾਰੀ ਖੇਡੀ । ਇਸ ਗੱਲ ਤੇ ਅਰੁਨ ਜੇਟਲੀ ਨੇ ਕਿਹਾ ਕਿ ਵਿਰਾਟ ਕੋਹਲੀ ਬਹੁਤ ਨਾਮ ਕਮਾਏਗਾ।’’। ਇਹ ਸਭ ਸੁਣ ਕੇ ਅਨੁਸ਼ਕਾ ਭਾਵੁਕ ਹੋ ਗਈ।


ਇਸ ’ਤੇ ਵਿਰਾਟ ਨੇ ਕਿਹਾ,‘‘ਇਹ ਮੇਰੇ ਲਈ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਇਹ ਉਸ ਸਮੇਂ ਹੋ ਰਿਹਾ ਹੈ ਜਦੋਂ ਸਟੇਡੀਅਮ ਦਾ ਨਾਮ ਸ਼੍ਰੀ ਅਰੁਣ ਜੇਟਲੀ ਦੇ ਨਾਮ ’ਤੇ ਰੱਖਿਆ ਜਾ ਰਿਹਾ ਹੈ। ਮੈਂ ਜੇਟਲੀ ਜੀ ਨੂੰ ਇਕ ਵਿਅਕਤੀ ਦੇ ਰੂਮ ’ਚ ਜਾਣਦਾ ਹਾਂ ਜੋ ਮੇਰੇ ਪਿਤਾ ਦੇ ਦਿਹਾਂਤ ਸਮੇਂ ਮੇਰੇ ਘਰ ਆਏ ਸਨ। ਉਨ੍ਹਾਂ ਨੇ ਮੈਨੂੰ ਪ੍ਰੇਰਿਤ ਵੀ ਕੀਤਾ ਸੀ।’’ ਇਸ ਇਵੈਂਟ ’ਚ ਨਜ਼ਰ ਆਏ ਵਿਰਾਟ ਤੇ ਅਨੁਸ਼ਕਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
Punjabi Bollywood Tadka


Tags: Anushka SharmaVirat KohliArun JaitleyEmotionalVideo

About The Author

manju bala

manju bala is content editor at Punjab Kesari