FacebookTwitterg+Mail

ਵਿਆਹ ਦੀ ਖਬਰ ਤੋਂ ਬਾਅਦ ਮਾਤਾ-ਪਿਤਾ ਨਾਲ ਇਟਲੀ ਰਵਾਨਾ ਹੋਈ ਅਨੁਸ਼ਕਾ, ਟਵੀਟ ਕਰਕੇ ਲੋਕਾਂ ਨੇ ਦਿੱਤੀਆਂ ਸ਼ੁੱਭਕਾਮਨਾਵਾਂ

anushka sharma go to italy
08 December, 2017 11:53:13 AM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਲੈ ਕੇ ਲਗਾਤਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਉਹ ਦੋਵੇਂ ਅਗਲੇ ਹਫਤੇ ਵਿਆਹ ਦੇ ਬੰਧਨ ਬੱਝਣ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਕਾਫੀ ਚਰਚਿਤ ਟੌਪਿਕ ਰਿਹਾ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਜਲਦ ਹੀ ਵਿਆਹ ਵਿਆਹ ਕਰਾਉਣ ਵਾਲੇ ਹਨ।

Punjabi Bollywood Tadka

ਹਾਲ ਹੀ 'ਚ ਅਨੁਸ਼ਕਾ ਸ਼ਰਮਾ ਆਪਣੇ ਮਾਤਾ-ਪਿਤਾ ਨਾਲ ਮੁੰਬਈ ਏਅਰਪੋਰਟ 'ਤੇ ਨਜ਼ਰ ਆਈ। ਇਸ ਦੌਰਾਨ ਸੂਤਰਾਂ ਨੇ ਜਦੋਂ ਅਨੁਸ਼ਕਾ ਦੇ ਮਾਤਾ-ਪਿਤਾ ਤੋਂ ਪੁੱਛਿਆ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਦੇ ਵਿਆਹ ਦੀਆਂ ਖਬਰਾਂ 'ਚ ਕਿੰਨੀ ਸੱਚਾਈ ਹੈ ਤਾਂ ਉਹ ਮੀਡੀਆ ਦੇ ਸਵਾਲਾਂ ਤੋਂ ਬੱਚਦੇ ਨਜ਼ਰ ਆਏ। 

Punjabi Bollywood Tadka
ਹਾਲਾਂਕਿ ਵਿਰਾਟ ਨੇ ਹੁਣ ਤੱਕ ਕੋਈ ਆਧਿਕਾਰਿਤ ਰੂਪ ਨਾਲ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਅਨੁਸ਼ਕਾ ਦਾ ਵੈਡਿੰਗ ਡਰੈੱਸ ਸੱਭਿਆਸਾਚੀ ਮੁਖਰਜੀ ਨੇ ਡਿਜ਼ਾਇਨ ਕੀਤਾ ਹੈ। ਮੁਖਰਜੀ ਹਾਲ ਹੀ 'ਚ ਅਨੁਸ਼ਕਾ ਦੇ ਘਰ ਦੇ ਬਾਹਰ ਵੀ ਨਜ਼ਰ ਆਏ ਸਨ।

Punjabi Bollywood Tadka

ਵਿਰਾਟ ਅਤੇ ਅਨੁਸ਼ਕਾ ਪਿਛਲੇ ਬਹੁਤ ਸਮੇਂ ਤੋਂ ਰਿਲੇਸ਼ਨਸ਼ਿਪ 'ਚ ਹੈ। ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਬਹੁਤ ਖੁੱਲ੍ਹ ਕੇ ਗੱਲ ਕਰਦੇ ਰਹੇ ਹਨ ਪਰ ਵਿਆਹ ਨੂੰ ਲੈ ਕੇ ਦੋਵਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

 

 

 


Tags: Anushka SharmaItalyMarriedCricket CaptainVirat KohliMumbai AirportAjay KumarAshima Sharma