FacebookTwitterg+Mail

ਵਿਰੁਸ਼ਕਾ ਦੇ ਹਨੀਮੂਨ 'ਤੇ ਜਾਣ ਤੋਂ ਬਾਅਦ ਅਨੁਸ਼ਕਾ ਦੀ Bathroom ਵੀਡੀਓ ਆਈ ਸਾਹਮਣੇ, ਜਿਸ 'ਚ ਕੀਤੀ ਅਜਿਹੀ ਹਰਕਤ

anushka sharma s bathroom video
15 December, 2017 05:23:34 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਤੇ ਵਿਰਾਟ ਦੇ ਵਿਆਹ ਤੋਂ ਬਾਅਦ ਹਨੀਮੂਨ ਲਈ ਰੋਮ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਅਨੁਸ਼ਕਾ-ਵਿਰਾਟ ਦਾ ਪੂਰਾ ਪਰਿਵਾਰ ਇਟਲੀ ਤੋਂ ਵਾਪਸ ਆ ਗਿਆ ਹੈ। ਹਾਲ ਹੀ 'ਚ ਅਨੁਸ਼ਕਾ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਇਕ ਬਾਥਰੂਮ ਵੀਡੀਓ ਹੈ, ਜਿੱਥੇ ਅਨੁਸ਼ਕਾ ਪਾਗਲਾਂ ਵਾਂਗ ਡਾਂਸ ਕਰ ਰਹੀ ਹੈ ਪਰ ਇਸ ਵੀਡੀਓ 'ਚ ਕਿਤੇ ਵੀ ਵਿਰਾਟ ਨਜ਼ਰ ਨਹੀਂ ਆ ਰਹੇ। ਅਸਲ 'ਚ ਇਹ 'Kajaria's Kerovit' ਦਾ ਐਡ ਹੈ। ਅਨੁਸ਼ਕਾ ਕਜਾਰੀਆ ਦੀ ਬ੍ਰਾਂਡ ਅੰਬੈਸਡਰ ਹੈ। ਇਸ ਐਡ 'ਚ ਅਨੁਸ਼ਕਾ ਕਜਰੀਆ ਦੇ ਪ੍ਰੋਡਕਟ ਦੇਖ ਕੇ ਕ੍ਰੇਜ਼ੀ ਹੋ ਰਹੀ ਹੈ ਤੇ ਡਾਂਸ ਕਰ ਰਹੀ ਹੈ।


ਜ਼ਿਕਰਯੋਗ ਹੈ ਕਿ ਅਨੁਸ਼ਕਾ ਤੇ ਵਿਰਾਟ ਨੇ 11 ਦਸੰਬਰ ਨੂੰ ਇਟਲੀ 'ਚ ਇਕ ਪ੍ਰਾਈਵੇਟ ਸੈਰੇਮਨੀ 'ਚ ਵਿਆਹ ਕੀਤਾ ਸੀ। ਹੁਣ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਰਿਸੈਪਸ਼ਨ ਦਾ ਇੰਤਜ਼ਾਰ ਹੈ, ਜੋ 26 ਦਸੰਬਰ ਨੂੰ ਹੋਣ ਵਾਲਾ ਹੈ। ਕਾਰਡ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਵਿਰੁਸ਼ਕਾ ਰਿਸੈਪਸ਼ਨ ਦੇ ਕੁਝ ਦਿਨ ਪਹਿਲੇ ਹੀ ਰੋਮ ਤੋਂ ਵਾਪਸ ਆਉਣਗੇ। ਇਹ ਰਿਸੈਪਸ਼ਨ ਦਿੱਲੀ ਦੇ ਇਕ 5 ਸਟਾਰ ਹੋਟਲ 'ਚ ਹੋਵੇਗਾ। ਖਬਰਾਂ ਦੀ ਮੰਨੀਏ ਤਾਂ ਇਕ ਹੋਰ ਰਿਸੈਪਸ਼ਨ ਮੁੰਬਈ 'ਚ ਵੀ ਹੋਵੇਗਾ। ਇੱਥੇ ਫਿਲਮ ਜਗਤ ਦੀ ਵੱਡੀਆਂ ਹਸਤੀਆਂ ਨੂੰ ਇਨਵਾਈਟ ਕੀਤਾ ਗਿਆ ਹੈ।


Tags: Anushka SharmaVirat KohliCrazyBathroom VideoHoneymoonKajarias Kerovit