FacebookTwitterg+Mail

ਹਮੇਸ਼ਾ ਚਰਚਾ 'ਚ ਰਹਿਣ ਵਾਲੀ 'ਬਾਹੂਬਲੀ' ਦੀ ਦੇਵਸੈਨਾ ਨੇ ਆਪਣੇ ਡਰਾਈਵਰ ਨੂੰ ਦਿੱਤੀ 12 ਲੱਖ ਦੀ ਗੱਡੀ

anushka shetty
09 November, 2017 11:32:31 AM

ਨਵੀਂ ਦਿੱਲੀ(ਬਿਊਰੋ)— 'ਬਾਹੂਬਲੀ' ਵਿਚ ਰਾਜਕੁਮਾਰੀ ਦਾ ਕਿਰਦਾਰ ਨਿਭਾਉਣ ਵਾਲੀ ਅਨੁਸ਼ਕਾ ਸ਼ੈੱਟੀ ਅਸਲ ਜਿੰਦਗੀ ਵਿਚ ਵੀ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਹੈ। ਅਨੁਸ਼ਕਾ ਸ਼ੈੱਟੀ ਖੁੱਲ੍ਹੇ ਦਿਲ ਦੀ ਹੈ। ਅਨੁਸ਼ਕਾ 140 ਕਰੋੜ ਦੀ ਸੰਪਤੀ ਦੀ ਮਾਲਕਣ ਹੈ ਤੇ ਉਹ ਆਪਣੀ ਹਰ ਫਿਲਮ ਲਈ ਲਗਭਗ 4 ਤੋਂ 5 ਕਰੋੜ ਰੁਪਏ ਕਮਾਉਂਦੀ ਹੈ। ਕੁਝ ਸਮੇਂ ਪਹਿਲਾਂ ਅਨੁਸ਼ਕਾ ਨੇ ਇਸ ਕਮਾਈ 'ਚੋਂ ਆਪਣੇ ਡਰਾਈਵਰ ਨੂੰ ਪੂਰੇ 12 ਲੱਖ ਦੀ ਕਾਰ ਗਿਫਟ ਵਿਚ ਦਿੱਤੀ ਸੀ। ਇਸ ਤੋਂ ਪਤਾ ਲੱਲਦਾ ਹੈ ਕਿ ਅਨੁਸ਼ਕਾ ਕਿੰਨੇ ਵੱਡੇ ਦਿਲ ਵਾਲੀ ਹੈ।

Punjabi Bollywood Tadka
ਅਨੁਸ਼ਕਾ ਦਾ ਅਸਲ ਨਾਂ ਸਵੀਟੀ ਸ਼ੈੱਟੀ ਹੈ। ਫਿਲਮ 'ਬਾਹੂਬਲੀ' 'ਚ ਅਨੁਸ਼ਕਾ ਦੱਖਣੀ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆਈ ਅਤੇ ਫਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ।ਇਸ ਫਿਲਮ ਨੇ ਸਿਰਫ ਪ੍ਰਭਾਸ ਹੀ ਨਹੀਂ, ਸਗੋਂ ਅਨੁਸ਼ਕਾ ਸ਼ੈੱਟੀ ਨੂੰ ਵੀ ਕਾਫੀ ਮਸ਼ਹੂਰ ਕਰ ਦਿੱਤਾ ਹੈ। ਅਨੁਸ਼ਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2005 'ਚ ਫਿਲਮ 'ਸੁਪਰ' ਨਾਲ ਕੀਤੀ।

Punjabi Bollywood Tadka

ਅਨੁਸ਼ਕਾ ਦੀ ਫੈਮਿਲੀ ਬੈਕਗਰਾਊਂਡ 'ਚ ਕੋਈ ਫਿਲਮ ਇੰਡਸਟਰੀ ਨਾਲ ਸੰਬੰਧ ਨਹੀਂ ਰੱਖਦਾ ਅਤੇ ਉਹ ਅਭਿਨੇਤਰੀ ਤੋਂ ਪਹਿਲਾਂ ਇਕ ਯੋਗਾ ਟਰੇਨਰ ਸੀ। ਅਨੁਸ਼ਕਾ ਦੀ ਫਿਲਮ 'ਸਾਈਜ ਜੀਰੋ' ਉਸ ਦੀਆਂ ਯਾਦਗਾਰ ਫਿਲਮਾਂ 'ਚੋਂ ਇਕ ਮੰਨੀ ਜਾਂਦੀ ਹੈ। ਇਸ ਫਿਲਮ ਲਈ ਉਸ ਨੇ ਕਰੀਬ 20 ਕਿਲੋ ਭਾਰ ਵਧਾਇਆ। ਅਨੁਸ਼ਕਾ ਇੰਟੈਕਸ ਐਕਵਾ ਸਮਾਰਟਫੋਨ ਦੀ ਬਰਾਂਡ ਅੰਬੈਸਡਰ ਵੀ ਰਹਿ ਚੁੱਕੀ ਹੈ।

Punjabi Bollywood Tadka

2010 'ਚ ਅਨੁਸ਼ਕਾ ਨੇ ਤਾਮਿਲ ਫਿਲਮ 'ਸਿੰਘਮ' 'ਚ ਕੰਮ ਕਰਕੇ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ, ਉੱਥੇ ਹੀ 2013 'ਚ ਆਈ 'ਸਿੰਘਮ 2' 'ਚ ਵੀ ਅਨੁਸ਼ਕਾ ਨੇ ਦਮਦਾਰ ਐਕਟਿੰਗ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਮਨੋਰੰਜਨ ਜਗਤ ਦੇ ਸਮਾਰੋਹ 'ਚ ਆਉਂਦੇ ਜਾਂਦੇ ਦੇਖਿਆ ਜਾਣ ਲੱਗਾ। ਹਾਲਾਂਕਿ ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਅਤੇ ਇਸ ਤੋਂ ਬਾਅਦ ਦੋਵੇਂ 'ਬਾਹੂਬਲੀ' 'ਚ ਨਜ਼ਰ ਆਏ ਅਤੇ ਫਿਰ ਤੋਂ ਦੋਵੇਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਸੁਰਖੀਆਂ 'ਚ ਆ ਗਏ।

Punjabi Bollywood Tadka

ਇੱਥੇ ਤੱਕ ਕੀ ਦੋਵਾਂ ਦੇ ਵਿਆਹ ਦੀਆਂ ਖਬਰਾਂ ਵੀ ਕਈ ਮੀਡੀਆ 'ਚ ਆ ਚੁੱਕੀਆਂ ਹਨ ਪਰ ਹੁਣ ਤੱਕ ਪ੍ਰਭਾਸ ਅਤੇ ਅਨੁਸ਼ਕਾ ਵਲੋਂ ਆਪਣੇ ਰਿਸ਼ਤੇ ਅਤੇ ਵਿਆਹ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਹੋਇਆ ਹੈ।


Tags: Anushka ShettyBaahubali 2DevasenaSuperAkkineni Nagarjuna Ayesha TakiaDriver Car Gift