ਮੁੰਬਈ— ਫਿਲਮ 'ਬਾਹੂਬਲੀ 2' ਨੇ ਰਿਕਾਰਡਤੋੜ ਕਮਾਈ ਕਰ ਲਈ ਹੈ। ਸਾਰੇ ਰਿਕਾਰਡ ਤੋੜ ਚੁੱਕੀ 'ਬਾਹੂਬਲੀ 2' ਨੇ 1500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ 'ਚ 'ਭੱਲਾਲਦੇਵ' ਤੇ 'ਦੇਵਸੇਨਾ' ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਡੱਗੂਬਾਤੀ ਤੇ ਅਨੁਸ਼ਕਾ ਸ਼ੈੱਟੀ ਦਾ ਇਕ ਰੋਮਾਂਟਿਕ ਗੀਤ 'ਅਊਨਾ ਨੀਵੇਨਾ' ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵੇਂ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ।
ਅਸਲ 'ਚ ਰਾਣਾ ਡੱਗੂਬਾਤੀ ਤੇ ਅਨੁਸ਼ਕਾ ਨੇ 2015 'ਚ ਆਈ ਫਿਲਮ 'ਰੁਦਰਮਾਦੇਵੀ' 'ਚ ਰੋਮਾਂਟਿਕ ਕੱਪਲ ਦੀ ਭੂਮਿਕਾ ਨਿਭਾਈ ਸੀ। ਫਿਲਮ 'ਚ ਅਨੁਸ਼ਕਾ ਸ਼ੈੱਟੀ ਮੁੱਖ ਅਭਿਨੇਤਰੀ ਸੀ, ਜਦਕਿ ਰਾਣਾ ਡੱਗੂਬਾਤੀ ਇਕ ਰਾਜਾ ਦੇ ਕਿਰਦਾਰ 'ਚ ਸਨ।
ਦੱਸਣਯੋਗ ਹੈ ਕਿ ਇਹ ਫਿਲਮ 13ਵੀਂ ਸਦੀ 'ਚ ਕਾਕਤੀਏ ਵੰਸ਼ ਦੀ ਰਾਣੀ ਰੁਦਰਮਾ ਦੇਵੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਡਾਇਰੈਕਟਰ ਗੁਣਸ਼ੇਖਰ ਦੀ ਇਸ ਫਿਲਮ ਦੇ ਗੀਤ 'ਅਊਨਾ ਨੀਵੇਨਾ' 'ਚ ਅਨੁਸ਼ਕਾ ਸ਼ੈੱਟੀ ਤੇ ਰਾਣਾ ਡੱਗੂਬਾਤੀ ਨੇ ਕਈ ਇੰਟੀਮੇਟ ਸੀਨ ਦਿੱਤੇ ਹਨ। ਫਿਲਮ 'ਚ ਐਕਸ਼ਨ ਤੋਂ ਇਲਾਵਾ ਰੋਮਾਂਸ ਨੂੰ ਵੀ ਜਗ੍ਹਾ ਦਿੱਤੀ ਗਈ ਸੀ।