FacebookTwitterg+Mail

ਆਮਿਰ ਖਾਨ ਦੇ ਆਨਸਕ੍ਰੀਨ ਭਤੀਜੇ ਦੇ ਘਰ ਦੀਆਂ ਦੇਖੋ ਸ਼ਾਨਦਾਰ ਤਸਵੀਰਾਂ!

    1/9
20 February, 2017 01:51:24 PM
ਮੁੰਬਈ— ਫਿਲਮ 'ਦੰਗਲ' ਨਾਲ ਡੈਬਿਊ ਕਰਨ ਵਾਲੇ ਅਪਾਰਸ਼ਕਤੀ ਖੁਰਾਣਾ ਦੀ ਨੇ ਆਪਣੇ ਕਿਰਦਾਰ ਲਈ ਕਾਫੀ ਪ੍ਰਸ਼ੰਸਾਂ ਬਟੌਰੀ ਹੈ। ਇਸ ਫਿਲਮ 'ਚ ਅਪਾਰਸ਼ਕਤੀ ਨੇ ਆਮਿਰ ਖਾਨ ਦੇ ਭਤੀਜੇ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਵਹਾ-ਵਾਹੀ ਮਿਲੀ। ਭਾਵੇਂ ਹੀ ਫਿਲਮ 'ਚ ਓਮਕਾਰ ਉਰਫ ਅਪਾਰਸ਼ਕਤੀ ਨੂੰ ਆਪਣੇ ਤਾਏ ਮਹਾਵੀਰ ਫੋਗਾਟ (ਆਮਿਰ ਖਾਨ) ਨਾਲ ਵੱਡੇ ਸ਼ਾਹਿਰ 'ਚ ਜਾ ਕੇ ਕਿਰਾਏ ਦਾ ਰੂਮ ਲੈਣਾ ਪੈਂਦਾ ਹੈ ਪਰ ਅਸਲ ਜ਼ਿੰਦਗੀ 'ਚ ਅਪਾਰਸ਼ਕਤੀ ਦਾ ਦਿੱਲੀ 'ਚ ਆਪਣਾ ਘਰ ਹੈ, ਜਿਸ 'ਚ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਹੈ।
ਅਪਾਰਸ਼ਤੀ ਗ੍ਰੇਟਰ ਕੈਲਾਸ਼ ਏਰੀਆ ਦੇ ਥ੍ਰੀ ਐਂਡ ਹਾਫ BHK 'ਚ ਰਹਿੰਦਾ ਹੈ। ਅਪਾਰਸ਼ਕਤੀ ਦਾ ਘਰ ਕਾਫੀ ਸ਼ਾਨਦਾਰ ਹੈ। ਘਰ ਨੂੰ ਉਨ੍ਹਾਂ ਨੇ ਖਾਸ ਯਲੋ ਰੰਗ ਦੀ ਲਾਇਟ ਨਾਲ ਸਜਾਇਆ ਹੋਇਆ ਹੈ ਕਿਉਂਕਿ ਉਨ੍ਹਾਂ ਨੂੰ ਯਲੋ ਰੰਗ ਦੇ ਲਾਇਟ ਤੋਂ ਪੋਜੀਟਿਵ ਐਨਰਜੀ ਮਿਲਦੀ ਹੈ। ਹਾਲ ਹੀ 'ਚ ਅਪਾਰਸ਼ਕਤੀ ਨੇ ਆਪਣੇ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ, ਅਪਾਰਸ਼ਕਤੀ ਨੂੰ ਘਰ ਸਜਾਉਣਾ ਕਾਫੀ ਪਸੰਦ ਹੈ। ਉਹ ਜਲਦ ਹੀ ਮੁੰਬਈ 'ਚ ਸ਼ਿਫਟ ਹੋਣਗੇ। ਉਨ੍ਹਾਂ ਨੇ ਮੁੰਬਈ 'ਚ ਹਾਲ ਹੀ 'ਚ ਇੱਕ ਅਪਾਰਟਮੈਂਟ ਬੁੱਕ ਕਰ ਲਿਆ ਹੈ। ਉਹ ਆਪਣੇ ਇਸ ਨਵੇਂ ਘਰ 'ਚ ਪੂਰੇ ਪਰਿਵਾਰ ਸਮੇਤ ਸ਼ਿਫਟ ਹੋਣਗੇ। ਅਪਾਰਸ਼ਕਤੀ ਜਲਦ ਆਲੀਆ ਅਤੇ ਵਰੁਣ ਧਵਨ ਸਟਾਰਰ ਫਿਲਮ 'ਬਦਰੀਨਾਥ ਕੀ ਦੁਲਹਨੀਆ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਅਪਾਰਸ਼ਕਤੀ ਦੀ ਸਪੈਸ਼ਲ ਅਪੀਰਿਯੰਸ ਹੈ।

Tags: Aamir KhanAparshakti KhuranaGreater Kailash areaਆਮਿਰ ਖਾਨ ਅਪਾਰਸ਼ਕਤੀ ਖੁਰਾਣਾਗ੍ਰੇਟਰ ਕੈਲਾਸ਼ ਏਰੀਆ