FacebookTwitterg+Mail

'Aquaman' ਬਣੀ ਡੀ. ਸੀ. ਕਾਮਿਕਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ

aquaman
03 February, 2019 11:51:29 AM

ਲਾਂਸ ਏਜਲਸ (ਬਿਊਰੋ) — ਜੇਮਸ ਵਾਨ ਦੀ 'ਐਕਵਾਮੈਨ' ਡੀ ਸੀ ਕਾਮਿਕਸ ਦੇ ਕਿਰਦਾਰ 'ਤੇ ਆਧਾਰਿਤ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਫੌਬਰਸ ਡਾਟ ਕੌਮ' ਦੀ ਰਿਪੋਰਟ ਮੁਤਾਬਕ, 'ਜੇਸਨ ਮੋਉਆ -ਅੰਬਰ ਹਿਰਡ ਦੀ ਅੰਤਰਡਵਾਟਰ ਐਡਵੈਂਚਰ' ਫਿਲਮ ਨੇ ਅਮਰੀਕੀ ਬਾਜ਼ਾਰ 'ਚ ਹੁਣ ਤੱਕ 31.65 ਕਰੋੜ ਡਾਲਰ ਦੀ ਕਮਾਈ ਕੀਤੀ ਹੈ, ਜਿਸ ਨਾਲ ਇਹ 'ਆਇਰਨ ਮੈਨ 2' (31.2 ਕਰੋੜ ਡਾਲਰ) ਤੇ 'ਆਇਰਨ ਮੈਨ' (31.8 ਕਰੋੜ ਡਾਲਰ) ਤੱਕ ਪਹੁੰਚ ਗਈ ਹੈ। ਇਸ ਫਿਲਮ ਨੇ ਦੁਨੀਆਭਰ 'ਚ 1.085 ਅਰਬ ਡਾਲਰ ਦੀ ਕਮਾਈ ਕੀਤੀ ਹੈ, ਜਿਸ ਨਾਲ ਇਸ ਨੇ ਕ੍ਰਿਸ ਨੋਲਾਂਸ ਦੀ 'ਦਿ ਡਾਰਕ ਨਾਈਟ ਰਾਈਜੇਜ' ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਖਬਰਾਂ ਮੁਤਾਬਕ, 'ਐਕਵਾਮੈਨ' ਸਿਰਫ 'ਡੀ ਸੀ ਫਿਲਮਸ' ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਨਹੀਂ ਹੈ ਸਗੋਂ ਇਹ ਡੀ ਸੀ ਕੌਮਿਕਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫਿਲਮ ਵੀ ਹੈ। ਹੁਣ ਤੱਕ 1.09 ਅਰਬ ਡਾਲਰ ਦੀ ਕਮਾਈ ਨਾਲ ਇਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ 'ਚ 25ਵੇਂ ਸਥਾਨ 'ਤੇ ਆ ਗਈ ਹੈ।


Tags: Aquaman Jason Momoa Amber Heard Willem Dafoe Patrick Wilson Dolph Lundgren Yahya Abdul

Edited By

Sunita

Sunita is News Editor at Jagbani.