FacebookTwitterg+Mail

ਸੱਟੇਬਾਜ਼ੀ 'ਚ ਫਸਣ ਤੋਂ ਬਾਅਦ ਪਰਿਵਾਰ ਨਾਲ ਡਿਨਰ 'ਤੇ ਗਏ ਅਰਬਾਜ਼ ਖਾਨ

arbaaz khan
06 June, 2018 06:58:59 PM

ਮੁੰਬਈ (ਬਿਊਰੋ)— ਅਰਬਾਜ਼ ਖਾਨ ਦੇ ਆਈ. ਪੀ. ਐੱਲ. ਸੱਟੇਬਾਜ਼ੀ ਰੈਕੇਟ 'ਚ ਫਸਣ ਤੋਂ ਬਾਅਦ ਪੂਰਾ ਖਾਨ ਪਰਿਵਾਰ ਦੁਖੀ ਹੈ। ਬੀਤੇ ਦਿਨੀਂ ਖਬਰਾਂ ਆ ਰਹੀਆਂ ਸਨ ਕਿ ਅਰਬਾਜ਼ ਦੇ ਇਸ ਕਦਮ ਨਾਲ ਖਾਨ ਪਰਿਵਾਰ ਸਦਮੇ 'ਚ ਹੈ ਪਰ ਇਸ ਬੁਰੇ ਵਕਤ 'ਚ ਅਰਬਾਜ਼ ਦਾ ਸਾਥ ਉਸ ਦੀ ਸਾਬਕਾ ਪਤਨੀ ਮਲਾਇਕਾ ਪੂਰੀ ਤਰ੍ਹਾਂ ਦੇ ਰਹੀ ਹੈ।
Punjabi Bollywood Tadka
ਰਿਪੋਰਟਾਂ ਮੁਤਾਬਕ ਅਰਬਾਜ਼ ਦੇ ਆਈ. ਪੀ. ਐੱਲ. ਸੱਟੇਬਾਜ਼ੀ ਰੈਕੇਟ 'ਚ ਫਸਣ ਤੋਂ ਬਾਅਦ ਮਲਾਇਕਾ ਆਪਣੇ ਸ਼ੈਡਿਊਲ 'ਚੋਂ ਸਮਾਂ ਕੱਢ ਕੇ ਉਸ ਨੂੰ ਮਿਲਣ ਪੁੱਜੀ ਸੀ। ਮੰਗਲਵਾਰ ਰਾਤ ਅਰਬਾਜ਼ ਨੂੰ ਮਲਾਇਕਾ, ਅੰਮ੍ਰਿਤਾ ਤੇ ਆਪਣੇ ਬੇਟੇ ਨਾਲ ਬਾਂਦਰਾ ਦੇ ਇਕ ਹੋਟਲ 'ਚ ਫੈਮਿਲੀ ਡਿਨਰ ਕਰਦੇ ਦੇਖਿਆ ਗਿਆ।
Punjabi Bollywood Tadka
ਦੱਸਣਯੋਗ ਹੈ ਕਿ ਕੁਝ ਸਾਲਾਂ ਤੋਂ ਅਰਬਾਜ਼ ਦਾ ਨਾਂ ਵਿਵਾਦਾਂ 'ਚ ਹੈ। ਪਹਿਲਾਂ ਉਨ੍ਹਾਂ ਨੇ ਮਲਾਇਕਾ ਅਰੋੜਾ ਨਾਲ ਆਪਣੇ 18 ਸਾਲ ਪੁਰਾਣੇ ਵਿਆਹ ਨੂੰ ਤੋੜਿਆ। ਉਸ ਤੋਂ ਬਾਅਦ ਉਨ੍ਹਾਂ ਦਾ ਨਾਂ ਇਕ ਲੜਕੀ ਨਾਲ ਜੁੜਨ ਲੱਗਾ ਤੇ ਹੁਣ ਸੱਟੇਬਾਜ਼ੀ 'ਚ ਨਾਂ ਆਉਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਦਮੇ 'ਚ ਹੈ। 'ਰੇਸ 3' ਦੀ ਪ੍ਰਮੋਸ਼ਨ ਦੌਰਾਨ ਸਲਮਾਨ ਖਾਨ ਵੀ ਭਰਾ ਅਰਬਾਜ਼ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਤੋਂ ਬੱਚਦੇ ਹਨ।
Punjabi Bollywood Tadka
ਖਬਰਾਂ ਇਹ ਵੀ ਆ ਰਹੀਆਂ ਹਨ ਕਿ ਅਰਬਾਜ਼ ਦੀ ਸੱਟੇਬਾਜ਼ੀ ਦੀ ਆਦਤ ਤੋਂ ਪ੍ਰੇਸ਼ਾਨ ਹੋਣ ਦੀ ਵਜ੍ਹਾ ਕਾਰਨ ਮਲਾਇਕਾ ਨੇ ਤਲਾਕ ਲਿਆ ਸੀ ਪਰ ਮਲਾਇਕਾ ਦੀ ਅਰਬਾਜ਼ ਨਾਲ ਬਾਂਡਿੰਗ ਉਨ੍ਹਾਂ ਦੇ ਬਿਹਤਰੀਨ ਰਿਸ਼ਤਿਆਂ ਨੂੰ ਬਿਆਨ ਕਰ ਰਹੀ ਹੈ।
Punjabi Bollywood Tadka


Tags: Arbaaz Khan Malaika Arora IPL Amrita Arora Arhaan Khan

Edited By

Rahul Singh

Rahul Singh is News Editor at Jagbani.