ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕਾ ਅਰੌੜਾ ਨਾਲ ਤਲਾਕ ਤੋਂ ਬਾਅਦ ਤੋਂ ਹੀ ਅਰਬਾਜ਼ ਖਾਨ ਦੀ ਲਵ ਲਾਈਫ ਸੁਰਖੀਆਂ ਵਿਚ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਯੈਲੋ ਮਹਿਰਾ ਨਾਲ ਅਰਬਾਜ਼ ਖਾਨ ਕਾਫ਼ੀ ਸੀਰੀਅਸ ਰਿਲੇਸ਼ਨਸ਼ਿਪ ਵਿਚ ਹਨ। ਯੈਲੋ ਮਹਿਰਾ ਨਾਲ ਅਰਬਾਜ਼ ਕਈ ਵਾਰ ਪਬਲਿਕ ਪਲੇਸ 'ਚ ਵੀ ਇਕੱਠੇ ਘੁੰਮਦੇ ਸਪਾਟ ਹੋ ਚੁੱਕੇ ਹਨ। ਉਥੇ ਹੀ ਹੁਣ ਯੈਲੋ ਮਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਖੁਦ ਆਪਣੇ ਖੂਬਸੂਰਤ ਰਿਸ਼ਤੇ ਦਾ ਇਕ ਪ੍ਰਮਾਣ ਪੇਸ਼ ਕੀਤਾ ਹੈ। ਹਾਲ ਹੀ ਵਿਚ ਅਰਬਾਜ਼ ਖਾਨ ਨੇ ਆਪਣਾ 51 ਵਾਂ ਜਨਮਦਿਨ ਮਨਾਇਆ।
ਅਰਬਾਜ਼ ਨੂੰ ਜਨਮਦਿਨ ਵਿਸ਼ ਕਰਨ ਲਈ ਯੈਲੋ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ। ਆਪਣੇ 'ਰਾਕਸਟਾਰ' ਦੇ ਇਹ ਦਿਨ ਸਪੈਸ਼ਲ ਬਣਾਉਣ ਲਈ ਯੈਲੋ ਨੇ ਕੋਈ ਕਸਰ ਨਾ ਛੱਡੀ। ਅਰਬਾਜ਼ ਨਾਲ ਖੂਬਸੂਰਤ ਤਸਵੀਰ ਪੋਸਟ ਕਰਦੇ ਹੋਏਯੈਲੋ ਮਹਿਰਾ ਨੇ ਕੈਪਸ਼ਨ 'ਚ ਲਿਖਿਆ,''ਇਹ ਤੁਹਾਡਾ ਦਿਨ ਹੈ। ਹੈਪੀ ਬਰਥਡੇ ਰਾਕਸਟਾਰ।''
ਇਸ ਦੇ ਨਾਲ ਯੈਲੋ ਮਹਿਰਾ ਨੇ #happybirthday #happybdayboy ਵਰਗੇ ਹੈਸ਼ਟੈਗ ਦਾ ਇਸਤੇਮਾਸ ਕਰਦੇ ਹੋਏ ਉਨ੍ਹਾਂ ਨੇ ਇਸ ਪੋਸਟ 'ਚ ਅਰਬਾਜ਼ ਖਾਨ ਨੂੰ ਟੈਗ ਵੀ ਕੀਤਾ। ਇੰਨਾ ਹੀ ਨਹੀਂ ਇਸ ਦੇ ਨਾਲ ਯੈਲੋ ਨੇ ਆਪਣੀ ਪੋਸਟ 'ਚ ਲਵ ਵਾਲੇ ਇਮੋਜੀ ਦਾ ਵੀ ਇਸਤੇਮਾਲ ਕੀਤਾ ਹੈ।
ਇਸ ਦੇ ਨਾਲ ਹੀ ਯੈਲੋ ਨੇ ਆਪਣੀ ਇੰਸਟਾ ਸਟੋਰੀ 'ਚ ਵੀ ਅਰਬਾਜ਼ ਨਾਲ ਆਪਣੀਆਂ ਰੋਮਾਂਟਿਕ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਇਨ੍ਹਾਂ ਨੂੰ ਵੱਖ-ਵੱਖ ਫੈਨਜ਼ ਪੇਜਾਂ 'ਤੇ ਸ਼ੇਅਰ ਕਰਦੇ ਨਹੀਂ ਥੱਕ ਰਹੇ।
ਦੱਸ ਦੇਈਏ ਕਿ ਅਰਬਾਜ਼ ਦੇ ਜਨਮਦਿਨ ਵਿਚ ਮਲਾਇਕਾ ਅਰੌੜਾ ਬੇਟੇ ਨਾਲ ਸ਼ਾਮਿਲ ਸਨ। ਉਨ੍ਹਾਂ ਦੀ ਇਕ ਖਾਸ ਤਸਵੀਰ ਅਮ੍ਰਿਤਾ ਅਰੋੜਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਅਰਬਾਜ਼ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।