ਮੁੰਬਈ (ਬਿਊਰੋ)— ਮਲਾਇਕਾ ਅਰੋੜਾ ਨਾਲ ਤਲਾਕ ਲੈਣ ਤੋਂ ਬਾਅਦ ਅਰਬਾਜ਼ ਖਾਨ ਦਾ ਨਾਂ ਮਾਡਲ ਯੈਲੋ ਮਿਹਰਾ ਨਾਲ ਜੋੜਿਆ ਜਾ ਰਿਹਾ ਹੈ। ਕਈ ਵਾਰ ਦੋਵਾਂ ਨੂੰ ਇਕੱਠਿਆਂ ਵੀ ਦੇਖਿਆ ਗਿਆ ਹੈ। ਹਾਲ ਹੀ 'ਚ ਇਕ ਫਿਰ ਦੋਵਾਂ ਨੂੰ ਮੁੰਬਈ 'ਚ ਇਕੱਠੇ ਦੇਖਿਆ ਗਿਆ। ਇਸ ਦੌਰਾਨ ਦੋਵਾਂ ਦਾ ਕੈਮਿਸਟਰੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵਾਂ ਨੂੰ ਇਕੱਠੇ ਪਾਰਟੀਆਂ ਤੇ ਡਿਨਰ-ਲੰਚ ਡੇਟ 'ਤੇ ਦੇਖਿਆ ਜਾ ਚੁੱਕਾ ਹੈ।
ਦੱਸ ਦੇਈਏ ਕਿ ਖਬਰਾਂ ਤਾਂ ਇਹ ਵੀ ਹਨ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਜਲਦ ਹੀ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ। ਅਰਬਾਜ਼ ਖਾਨ ਆਪਣੀ ਦੋਸਤ ਜੀਓਰਜੀਆ ਐਂਡ੍ਰਿਆਨੀ ਨਾਲ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ।
ਅਰਬਾਜ਼ ਜਲਦ ਹੀ ਜਿਓਰਜੀਆ ਨਾਲ ਨਵਾਂ ਰਿਸ਼ਤਾ ਸ਼ੁਰੂ ਕਰਨ ਜਾ ਰਿਹਾ ਹੈ। ਮਲਾਇਕਾ ਤੋਂ ਤਲਾਕ ਲੈਣ ਤੋਂ ਬਾਅਦ ਅਰਬਾਜ਼ ਦੀ ਜ਼ਿੰਦਗੀ 'ਚ ਜੀਓਰਜੀਆ ਦੀ ਐਂਟਰੀ ਹੋਈ ਸੀ। ਅਰਬਾਜ਼ ਨਵੇਂ ਰਿਸ਼ਤੇ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਜਲਦ ਹੀ ਵਿਆਹ ਦਾ ਫੈਸਲਾ ਲੈ ਸਕਦੇ ਹਨ।
ਦੱਸਣਯੋਗ ਹੈ ਕਿ ਇਸ ਬਾਰੇ ਅਜੇ ਅਰਬਾਜ਼ ਨੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਖਬਰਾਂ ਹਨ ਕਿ ਉਹ ਵਿਆਹ ਦੀ ਤਿਆਰੀ ਕਰ ਤਾਂ ਰਹੇ ਹਨ ਪਰ ਅਰਬਾਜ਼ ਨੇ ਇਸ ਬਾਰੇ ਹਾਲੇ ਤੱਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਇਜਾਜ਼ਤ ਨਹੀਂ ਲਈ। ਸਾਲ 1998 'ਚ ਅਰਬਾਜ਼ ਤੇ ਮਲਾਇਕਾ ਨੇ ਵਿਆਹ ਕੀਤਾ ਸੀ।