ਮੁੰਬਈ(ਬਿਊਰੋ)— ਦੂਜੇ ਬਾਲੀਵੁੱਡ ਸਿਤਾਰਿਆਂ ਵਾਂਗ ਮਸ਼ਹੂਰ ਐਕਟਰ ਅਰਬਾਜ਼ ਖਾਨ ਨੇ ਵੀ ਧੂਮਧਾਮ ਨਾਲ ਨਵਰਾਤਰੀ ਮਨਾਈ। ਇਸ ਖਾਸ ਮੌਕੇ 'ਤੇ ਉਹ ਆਪਣੀ 22 ਸਾਲ ਛੋਟੀ ਪ੍ਰੇਮਿਕਾ ਜੀਓਰਜੀਆ ਐਂਡ੍ਰਿਆਨੀ ਨਾਲ ਗੁਜਰਾਤ 'ਚ ਪਹੁੰਚੇ।

ਇਥੇ ਦੋਵਾਂ ਨੇ ਡਾਂਡੀਆ ਨਾਈਟ 'ਚ ਕਾਫੀ ਧਮਾਲ ਮਚਾਈ ਤੇ ਫੈਨਜ਼ ਨਾਲ ਕਾਫੀ ਸੈਲਫੀਆਂ ਵੀ ਕਲਿੱਕ ਕਰਵਾਈਆਂ। ਇਸ ਦੌਰਾਨ ਦੀਆਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਇਸ ਖਾਸ ਮੌਕੇ 'ਤੇ ਅਰਬਾਜ਼ ਖਾਨ ਨੇ ਕਰੀਮ ਕਲਰ ਦਾ ਕੁੜਤਾ ਪਾਇਆ ਹੋਇਆ ਸੀ ਤੇ ਬਲੈਕ ਐਂਡ ਵ੍ਹਾਈਟ ਸਟਾਈਲਿਸ਼ ਜੈਕਟ ਕੈਰੀ ਕੀਤੀ ਸੀ।

ਪ੍ਰੇਮਿਕਾ ਜੀਓਰਜੀਆ ਐਂਡ੍ਰਿਆਨੀ ਨੇ ਪਰਪਲ ਕਲਰ ਦਾ ਵਨ ਸ਼ੋਲਡਰ ਲਹਿੰਗਾ ਪਾਇਆ ਸੀ, ਜਿਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਸੀ।

ਜੀਓਰਜੀਆ ਨੇ ਮਾਥੇ 'ਤੇ ਛੋਟੀ ਜਿਹੀ ਬਿੰਦੀ ਵੀ ਲਾਈ ਸੀ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਾ ਰਹੀ ਸੀ।

ਦੋਵਾਂ ਨੇ ਇਸ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਆਪਣੇ-ਆਪਣੇ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

ਖਬਰਾਂ ਆ ਰਹੀਆਂ ਹਨ ਕਿ ਲੰਬੀ ਡੇਟਿੰਗ ਤੋਂ ਬਾਅਦ ਦੋਵੇਂ ਅਗਲੇ ਸਾਲ ਕੋਰਟ ਮੈਰਿਜ ਕਰਵਾਉਣ ਵਾਲੇ ਹਨ।

ਸੂਤਰਾਂ ਮੁਤਾਬਕ, ਦੋਵਾਂ ਦੀ ਫੈਮਿਲੀ ਨੇ ਇਸ ਰਿਸ਼ਤੇ ਲਈ ਮਨਜ਼ੂਰੀ ਵੀ ਦੇ ਦਿੱਤੀ ਹੈ।

ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਖਾਨ 18 ਸਾਲ ਇਕੱਠੇ ਰਹਿਣ ਤੋਂ ਬਾਅਦ ਸਾਲ 2016 'ਚ ਵੱਖ ਹੋ ਗਏ ਸਨ।

ਦੋਵਾਂ ਦਾ ਵਿਆਹ ਸਾਲ 1998 'ਚ ਹੋਇਆ ਸੀ। ਮਲਾਇਕਾ ਤੇ ਅਰਬਾਜ਼ ਦਾ ਇਕ ਬੇਟਾ ਵੀ ਹੈ।

