FacebookTwitterg+Mail

ਪ੍ਰੇਮਿਕਾ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਅਰਬਾਜ਼  ਨੇ ਕੀਤਾ ਹੈਰਾਨੀਜਨਕ ਖੁਲਾਸਾ

arbaaz khan confirms dating giorgia
08 March, 2019 12:48:11 PM

ਮੁੰਬਈ (ਬਿਊਰੋ) : ਬਾਲੀਵੁੱਡ ਸਿਤਾਰਿਆਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਅਜਿਹੇ 'ਚ ਪਿਛਲੇ 1 ਸਾਲ ਤੋਂ ਇਕ-ਦੂਜੇ ਦੇ ਪਿਆਰ 'ਚ ਉਲਝੇ ਅਰਬਾਜ਼ ਖਾਨ ਤੇ ਮਾਡਲ ਜੌਰਜਿਆ ਨੂੰ ਹਾਲ ਹੀ 'ਚ ਇਕ ਈਵੈਂਟ 'ਚ ਇਕੱਠੇ ਦੇਖਿਆ ਗਿਆ। 

Punjabi Bollywood Tadka

ਪਹਿਲੀ ਵਾਰ ਪ੍ਰੇਮਿਕਾ ਨਾਲ ਰਿਲੇਸ਼ਨਸ਼ਿਪ 'ਤੇ ਬੋਲੇ ਅਰਬਾਜ਼ 

ਦੱਸ ਦਈਏ ਕਿ ਇਸ ਈਵੈਂਟ ਦੌਰਾਨ ਅਰਬਾਜ਼ ਨੇ ਕਥਿਤ ਪ੍ਰੇਮਿਕਾ ਤੇ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ। ਜੀ ਹਾਂ, ਇਕ ਇੰਟਰਵਿਊ ਦੌਰਾਨ ਅਰਬਾਜ਼ ਖਾਨ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਉਹ ਇਸ ਸਮੇਂ ਜੌਰਜਿਆ ਨੂੰ ਡੇਟ ਕਰ ਰਹੇ ਹਨ। ਆਪਣੇ ਰਿਸ਼ਤੇ 'ਤੇ ਗੱਲ ਕਰਦੇ ਹੋਏ ਅਰਬਾਜ਼ ਖਾਨ ਨੇ ਕਿਹਾ, ''ਜੇਕਰ ਮੈਨੂੰ ਆਪਣੇ ਰਿਸ਼ਤੇ ਨੂੰ ਲੁਕਾਉਣਾ ਹੁੰਦਾ ਤਾਂ ਮੈਂ ਇਸ ਤਰ੍ਹਾਂ ਸਾਰਿਆਂ ਸਾਹਮਣੇ ਨਹੀਂ ਆਉਂਦਾ। ਇਸ ਸਮੇਂ ਮੇਰੀ ਜ਼ਿੰਦਗੀ 'ਚ ਜੌਰਜਿਆ ਹੈ। ਉਹ ਮੇਰੀ ਜ਼ਿੰਦਗੀ 'ਚ ਇਕ ਖਾਸ ਜਗ੍ਹਾ ਰੱਖਦੀ ਹੈ, ਜਿਹੜੀ ਮੇਰੀ ਦੋਸਤ ਵੀ ਹੈ ਅਤੇ ਜਿਸ ਨੂੰ ਮੈਂ ਡੇਟ ਵੀ ਕਰ ਰਿਹਾ ਹਾਂ। ਇਹ ਰਿਸ਼ਤਾ ਹੁਣ ਕਿੱਥੇ ਤੱਕ ਜਾਵੇਗਾ ਇਹ ਤਾਂ ਮੈਨੂੰ ਨਹੀਂ ਪਤਾ ਪਰ ਹਾਂ ਅਸੀਂ ਦੋਵੇਂ ਇਕੱਠੇ ਹਾਂ।''

Punjabi Bollywood Tadka

2017 'ਚ ਮਲਾਇਕਾ ਅਰੋੜਾ ਤੋਂ ਹੋਏ ਸੀ ਵੱਖ ਅਰਬਾਜ਼

ਦੱਸ ਦੇਈਏ ਕਿ ਅਰਬਾਜ਼ ਖਾਨ ਨੇ ਆਪਣੀ ਪਹਿਲੀ ਪਤਨੀ ਮਲਾਇਕਾ ਅਰੋੜਾ ਤੋਂ 2017 'ਚ ਤਲਾਕ ਲਿਆ ਸੀ, ਜਿਸ ਤੋਂ ਬਾਅਦ ਜੌਰਜਿਆ ਅਰਬਾਜ਼ ਖਾਨ ਦੀ ਜ਼ਿੰਦਗੀ 'ਚ ਆਈ। ਅਜਿਹੇ 'ਚ ਖਬਰਾਂ ਇਹ ਵੀ ਹੈ ਕਿ ਅਰਬਾਜ਼ ਬਹੁਤ ਜਲਦ ਪ੍ਰੇਮਿਕਾ ਨਾਲ ਵਿਆਹ ਕਰਵਾ ਸਕਦੇ ਹਨ।


Tags: Arbaaz Khan Confirms Dating Giorgia Andriani Malaika Arora Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.