ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਤੋਂ ਅਲੱਗ ਹੋਣ ਤੋਂ ਬਾਅਦ ਹੁਣ ਅਰਬਾਜ਼ ਖਾਨ ਇਕ ਰੋਮਾਨੀਅਨ ਲੜਕੀ ਨੂੰ ਡੇਟ ਕਰ ਰਹੇ ਹਨ। ਅਜਿਹਾ ਅਸੀਂ ਨਹੀਂ ਕਹਿ ਰਹੇ, ਸਗੋਂ ਖੁਦ ਅਰਬਾਜ਼ ਨੇ ਕਿਹਾ ਹੈ। ਅੰਗਰੇਜ਼ੀ ਅਖਬਾਰ 'ਡੀ. ਐੱਨ. ਏ.' ਨੂੰ ਦਿੱਤੇ ਇੰਟਰਵਿਊ 'ਚ ਅਰਬਾਜ਼ ਨੇ ਕਿਹਾ ਹੈ ਕਿ ਉਹ ਰੋਮਾਨੀਅਨ ਲੜਕੀ ਨੂੰ ਡੇਟ ਕਰ ਰਹੇ ਹਨ। ਅਰਬਾਜ਼ ਨੇ ਕਿਹਾ, 'ਹਾਂ, ਅਲੈਕਜ਼ੈਂਡਰਾ ਮੇਰੀ ਦੋਸਤ ਹੈ। ਮੈਂ ਉਸ ਨੂੰ ਗੋਆ 'ਚ ਮਿਲਿਆ ਸੀ। ਉਸ ਦਾ ਆਪਣਾ ਰੈਸਟੋਰੈਂਟ ਹੈ ਤੇ ਹਾਂ, ਮੈਂ ਉਸ ਨੂੰ ਡੇਟ ਕਰ ਰਿਹਾ ਹਾਂ।'
ਦੱਸਣਯੋਗ ਹੈ ਕਿ ਅਰਬਾਜ਼ ਖਾਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਕਸਰ ਹੀ ਅਲੈਕਜ਼ੈਂਡਰਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਹ ਤਸਵੀਰਾਂ ਉਸ ਸਮੇਂ ਦੀਆਂ ਹਨ, ਜਦੋਂ ਅਰਬਾਜ਼ ਤੇ ਮਲਾਇਕਾ ਤਲਾਕ ਦੀ ਸੁਣਵਾਈ ਲਈ ਅਦਾਲਤ ਪਹੁੰਚੇ ਸਨ। ਅਰਬਾਜ਼ ਤੇ ਮਲਾਇਕਾ ਦਾ ਵਿਆਹ 1998 'ਚ ਹੋਇਆ ਸੀ। ਵਿਆਹ ਦੇ 18 ਸਾਲਾਂ ਬਾਅਦ ਅਰਬਾਜ਼ ਤੇ ਮਲਾਇਕਾ ਨੇ ਪਿਛਲੇ ਸਾਲ ਅਲੱਗ ਹੋਣ ਦਾ ਫੈਸਲਾ ਕਰ ਲਿਆ।