FacebookTwitterg+Mail

Wow ਸਲਮਾਨ ਖਾਨ ਦੇ ਘਰ ਜਲਦ ਹੀ ਗੂੰਜੇਗੀ ਸ਼ਹਿਨਾਈ, ਇਹ ਖਾਨ ਬੱਝੇਗਾ ਵਿਆਹ ਦੇ ਬੰਧਨ 'ਚ

arbaaz khan to marry girlfriend giorgia andriani
17 August, 2018 09:07:59 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸਲਮਾਨ ਖਾਨ ਦੇ ਭਰਾ ਤੇ ਬਾਲੀਵੁੱਡ ਐਕਟਰ ਅਰਬਾਜ਼ ਖਾਨ ਜਲਦ ਹੀ ਦੂਜਾ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ। ਅਰਬਾਜ਼ ਖਾਨ ਆਪਣੀ ਦੋਸਤ ਜੀਓਰਜੀਆ ਐਂਡ੍ਰਿਆਨੀ ਨਾਲ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਵੇਖਿਆ ਗਿਆ ਹੈ।

Punjabi Bollywood Tadka

ਹੁਣ ਖਬਰਾਂ ਆ ਰਹੀਆਂ ਹਨ ਕਿ ਅਰਬਾਜ਼ ਜਲਦ ਹੀ ਜਿਓਰਜੀਆ ਨਾਲ ਨਵਾਂ ਰਿਸ਼ਤਾ ਸ਼ੁਰੂ ਕਰਨ ਜਾ ਰਿਹਾ ਹੈ। ਮਲਾਇਕਾ ਨਾਲ ਤਲਾਕ ਤੋਂ ਬਾਅਦ ਅਰਬਾਜ਼ ਦੀ ਜਿਜ਼ਦਗੀ 'ਚ ਜੀਓਰਜੀਆ ਦੀ ਐਂਟਰੀ ਹੋਈ ਸੀ। ਅਰਬਾਜ਼ ਨਵੇਂ ਰਿਸ਼ਤੇ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਜਲਦ ਹੀ ਵਿਆਹ ਦਾ ਫੈਸਲਾ ਲੈ ਸਕਦੇ ਹਨ। 

Punjabi Bollywood Tadka
ਦੱਸਣਯੋਗ ਹੈ ਕਿ ਇਸ ਬਾਰੇ ਅਜੇ ਅਰਬਾਜ਼ ਨੇ ਕੋਈ ਟਿੱਪਣੀ ਨਹੀਂ ਕੀਤੀ। ਹਾਲਾਂਕਿ ਖਬਰਾਂ ਹਨ ਕਿ ਉਹ ਵਿਆਹ ਦੀ ਤਿਆਰੀ ਕਰ ਤਾਂ ਰਹੇ ਹਨ ਪਰ ਅਰਬਾਜ਼ ਨੇ ਇਸ ਬਾਰੇ ਅਜੇ ਤਕ ਆਪਣੇ ਪਰਿਵਾਰਕ ਮੈਂਬਰਾਂ ਤੋਂ ਵੀ ਇਜਾਜ਼ਤ ਨਹੀਂ ਲਈ। ਸਾਲ 1998 'ਚ ਅਰਬਾਜ਼ ਤੇ ਮਲਾਇਕਾ ਨੇ ਵਿਆਹ ਕੀਤਾ ਸੀ।

Punjabi Bollywood Tadka

ਵਿਆਹ ਦੇ ਕਰੀਬ 18 ਸਾਲ ਬਾਅਦ ਦੋਵੇਂ ਵੱਖ ਹੋਏ ਹਨ। ਮਲਾਇਕਾ ਤੇ ਅਰਬਾਜ਼ ਦੇ ਵੱਖ ਹੋਣ ਤੋਂ ਬਾਅਦ ਵੀ ਦੋਵਾਂ 'ਚ ਦੋਸਤੀ ਕਾਇਮ ਹੈ। ਮਲਾਇਕਾ ਅਕਸਰ ਹੀ ਅਰਬਾਜ਼ ਦੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਆਪਣੀ ਪਹਿਲੀ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਅਰਬਾਜ਼ ਤੁਰੰਤ ਹੀ ਆਪਣੀ ਪ੍ਰੇਮਿਕਾ ਨਾਲ ਨਜ਼ਰ ਆਉਣਾ ਸ਼ੁਰੂ ਹੋ ਗਿਆ ਸੀ।

Punjabi Bollywood Tadka


Tags: Arbaaz KhanMarryGirlfriendGiorgia AndrianiMalaika AroraSalman KhanRelationship

Edited By

Sunita

Sunita is News Editor at Jagbani.