FacebookTwitterg+Mail

ਅਰਚਨਾ ਪੂਰਨ ਸਿੰਘ ਅੱਗੇ ਚੰਦਨ ਪ੍ਰਭਾਕਰ ਨੇ ਰੋਇਆ ਆਪਣਾ ਦੁਖੜਾ, ਵੀਡੀਓ ਵਾਇਰਲ

archana puran singh and chandan prabhakar
12 March, 2020 08:47:27 AM

ਨਵੀਂ ਦਿੱਲੀ (ਬਿਊਰੋ) : ‘ਦਿ ਕਪਿਲ ਸ਼ਰਮਾ ਸ਼ੋਅ‘ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦਾ ਹੈ। ਸ਼ੋਅ ਦੀ ਕਾਸਟ ਦਰਸ਼ਕਾਂ ਨੂੰ ਆਪਣੀ ਕਾਮੇਡੀ ਟਾਈਮਿੰਗ ਨਾਲ ਹਸਾਉਂਦੀ ਰਹਿੰਦੀ ਹੈ। ‘ਦਿ ਕਪਿਲ ਸ਼ਰਮਾ ਸ਼ੋਅ‘ ਦਾ ‘ਬਿਹਾਇੰਡ ਦਿ ਸੀਨ‘ ਵੀਡੀਓ ਇੰਟਰਨੈਟ ‘ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ਨੂੰ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਵੀਡੀਓ ’ਚ ਅਰਚਨਾ ਪੂਰਨ ਸਿੰਘ ਸ਼ੋਅ ’ਚ ‘ਚੰਦੂ‘ ਦਾ ਕਿਰਦਾਰ ਨਿਭਾਉਣ ਵਾਲੇ ਕਾਮੇਡੀਅਨ ਚੰਦਨ ਪ੍ਰਭਾਕਰ ਦਾ ਮਜ਼ਾਕ ਉਡਾਉਂਦੀ ਦਿਖਾਈ ਦੇ ਰਹੀ ਹੈ।

ਦੱਸ ਦਈਏ ਕਿ ਇਸ ਵੀਡੀਓ ’ਚ ਅਰਚਨਾ ਪੂਰਨ ਸਿੰਘ ਚੰਦਨ ਪ੍ਰਭਾਕਰ ਦਾ ਮਖੌਲ ਉਡਾ ਰਹੀ ਹੈ। ਅਰਚਨਾ ਚੰਦਨ ਨੂੰ ਕਹਿੰਦੀ ਹੈ, ‘‘ਤੂੰ ਜੋ ਵੀ ਕਰਲਾ ਕਪਿਲ ਹਮੇਸ਼ਾ ਤੈਨੂੰ ਭਿਖਾਰੀ ਬਣਾਉਂਦਾ ਹੈ।’’ ਚੰਦਨ ਇਸ ‘ਤੇ ਕਹਿ ਰਿਹਾ ਹੈ, “ਮੈਨੂੰ ਨਹੀਂ ਪਤਾ ਕਿ ਉਸ ਨੇ ਮੈਨੂੰ ਹਮੇਸ਼ਾ ਭਿਖਾਰੀ ਵਜੋਂ ਦੇਖਿਆ ਹੈ।’’ ਅਰਚਨਾ ਪੂਰਨ ਦਾ ਇਹ ਬੀ. ਟੀ. ਐਸ. ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।


Tags: The Kapil Sharma ShowKapil SharmaArchana Puran SinghChandan PrabhakarInstagram VideoViralTV Celebrity

About The Author

sunita

sunita is content editor at Punjab Kesari