ਮੁੰਬਈ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਹੁਣ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਸ਼ੋਅ 'ਚ ਅਰਚਨਾ ਪੂਰਨ ਸਿੰਘ ਨਜ਼ਰ ਆਵੇਗੀ। ਸੋਨੀ. ਟੀ. ਵੀ. ਨੇ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਕਪਿਲ ਸ਼ਰਮਾ ਸ਼ੋਅ ਦੀ ਨਵੀਂ ਜੱਜ ਅਰਚਨਾ ਪੂਰਨ ਸਿੰਘ ਦਾ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਕਪਿਲ ਸ਼ਰਮਾ ਇਸ ਵੀਡੀਓ 'ਚ ਅਰਚਨਾ ਪੂਰਨ ਸਿੰਘ ਨੂੰ ਦੇਖ ਮਜ਼ਾਕ ਦੇ ਮੂਡ 'ਚ ਆਪਣਾ ਮੂੰਹ ਛੁਪਾਉਂਦੇ ਨਜ਼ਰ ਆ ਰਹੇ ਹਨ ਅਤੇ ਉਦੋਂ ਅਰਚਨਾ ਦੀ ਐਂਟਰੀ ਹੁੰਦੀ ਹੈ। ਉਨ੍ਹਾਂ ਦੀ ਐਂਟਰੀ 'ਤੇ ਉਥੇ ਮੌਜ਼ੂਦਾ ਸਾਰੇ ਦਰਸ਼ਕ ਖੂਲ ਤਾੜ੍ਹੀਆਂ ਵਜਾਉਂਦੇ ਹਨ। ਅਰਚਨਾ ਪੂਰਨ ਸਿੰਘ ਕਪਿਲ ਸ਼ਰਮਾ ਦੇ ਸ਼ੋਅ ਨਾਲ ਜੁੜਨ ਵਾਲੀ ਹੈ। ਇਸ ਦੀ ਇਸ਼ਾਰਾ ਕੁਝ ਦਿਨ ਪਹਿਲਾ ਹੀ ਉਸ ਦੇ ਵੀਡੀਓ ਤੋਂ ਮਿਲ ਗਿਆ ਸੀ।
ਅਰਚਨਾ ਪੂਰਨ ਸਿੰਘ ਦੀ ਕਪਿਲ ਸ਼ਰਮਾ ਸ਼ੋਅ 'ਚ ਐਂਟਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਕਿ ਕਪਿਲ ਸ਼ਰਮਾ ਹੈਰਾਨ ਹੋ ਕੇ ਪੁੱਛਦੇ ਹਨ ਕਿ ਅਰਚਨਾ ਮੈਮ ਤੁਸੀਂ ਇਥੇ ਕਿਵੇਂ? ਇਸ 'ਤੇ ਅਰਚਨਾ ਆਖਦੀ ਹੈ, ''ਤੂੰ ਇਥੇ, ਕ੍ਰਿਸ਼ਣਾ ਇਥੇ, ਭਾਰਤੀ ਇਥੇ, ਅਰੇ ਮੁਝੇ ਭੂਲ ਗਏ ਕਮੀਨੋ।'' ਅਰਚਨਾ ਪੂਰਨ ਸਿੰਘ ਇਸ ਤੋਂ ਬਾਅਦ ਕੁਰਸੀ 'ਤੇ ਬੈਠ ਜਾਂਦੀ ਹੈ। 5 ਦਿਨ ਪਹਿਲਾਂ ਬਾਲੀਵੁੱਡ ਅਦਾਕਾਰਾ ਅਰਚਨਾ ਪੂਰਨ ਸਿੰਘ ਨੇ ਵੀਡੀਓ ਪੋਸਟ ਕੀਤਾ ਸੀ, ਜਿਸ 'ਚ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਕਪਿਲ ਦੇ ਸ਼ੋਅ 'ਚ ਵਾਪਸੀ ਕਰ ਰਹੀ ਹੈ।