FacebookTwitterg+Mail

6 ਮਹੀਨੇ ਬਾਅਦ ਅਰਚਨਾ ਦਾ ਵੱਡਾ ਖੁਲਾਸਾ, ਦੱਸਿਆ ਕਿਵੇਂ ਲਈ ਕਪਿਲ ਦੇ ਸ਼ੋਅ 'ਚ ਸਿੱਧੂ ਦੀ ਜਗ੍ਹਾ

archana puran singh and navjot singh sidhu
22 August, 2019 03:20:28 PM

ਮੁੰਬਈ (ਬਿਊਰੋ) — ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਲੰਬੇ ਸਮੇਂ ਤੋਂ ਨਜ਼ਰ ਆ ਰਹੀ ਹੈ। ਸ਼ੋਅ ਦੌਰਾਨ ਕਈ ਵਾਰ ਕਪਿਲ ਮਜ਼ਾਕ-ਮਜ਼ਾਕ 'ਚ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਅਰਚਨਾ ਨੂੰ ਕੁਰਸੀ ਜਾਣ ਦਾ ਡਰ ਸਤਾਉਂਦਾ ਰਹਿੰਦਾ ਹੈ। ਕਪਿਲ ਦੇ ਇਸ ਮਜ਼ਾਕ 'ਤੇ ਨਾ ਸਿਰਫ ਅਰਚਨਾ ਸਗੋ ਕਪਿਲ ਸ਼ਰਮਾ ਤੋਂ ਇਲਾਵਾ ਇਥੇ ਮੌਜੂਦ ਸਾਰੇ ਦਰਸ਼ਕ ਵੀ ਹੱਸਣ ਲੱਗਦੇ ਹਨ। ਇਸੇ ਦੌਰਾਨ ਅਰਚਨਾ ਨੇ ਲੰਬੇ ਸਮੇਂ ਬਾਅਦ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੂੰ ਸਿੱਧੂ ਦੀ ਜਗ੍ਹਾ ਇਸ ਸ਼ੋਅ ਦਾ ਹਿੱਸਾ ਬਣਾਇਆ ਗਿਆ। 

ਅਰਚਨਾ ਪੂਰਨ ਸਿੰਘ ਨੇ ਇਹ ਖੁਲਾਸਾ ਇਕ ਇੰਟਰਵਿਊ ਦੌਰਾਨ ਕੀਤਾ ਹੈ। ਅਰਚਨਾ ਨੇ ਦੱਸਿਆ ਕਿ ਕਿਵੇਂ ਉਹ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸ਼ਾਮਲ ਹੋਈ। ਅਰਚਨਾ ਨੇ ਕਿਹਾ, ''ਜਦੋਂ ਕਪਿਲ ਸ਼ਰਮਾ ਸ਼ੋਅ ਸ਼ੁਰੂ ਹੋਇਆ ਸੀ ਤਾਂ ਉਹ 'ਕਾਮੇਡੀ ਸਰਕਸ' ਸ਼ੋਅ ਨੂੰ ਜੱਜ ਕਰ ਰਹੀ ਸੀ। ਇਸ ਸ਼ੋਅ ਦਾ ਹਿੱਸਾ ਕਪਿਲ ਵੀ ਰਹਿ ਚੁੱਕੇ ਹਨ। ਜਦੋਂ ਮੈਂ ਇਸ ਸ਼ੋਅ ਨੂੰ ਕਰ ਰਹੀ ਸੀ ਤਾਂ ਕਪਿਲ ਦੇ ਸ਼ੋਅ ਦੇ ਨਿਰਮਾਤਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਏ।''

ਅਰਚਨਾ ਨੇ ਅੱਗੇ ਕਿਹਾ, ''ਜਦੋਂ ਸਿੱਧੂ ਕਪਿਲ ਦੇ ਸ਼ੋਅ ਤੋਂ 2 ਹਫਤਿਆਂ ਲਈ ਗਏ ਤਾਂ ਕਪਿਲ ਸ਼ਰਮਾ ਨੇ ਮੈਨੂੰ ਤਕਰੀਬਨ 2 ਐਪੀਸੋਡ 'ਚ ਆਉਣ ਨੂੰ ਕਿਹਾ ਸੀ। ਮੈਂ ਸ਼ੋਅ ਦਾ ਹਿੱਸਾ ਬਣਨ ਲਈ ਬਹੁਤ ਉਤਸੁਕ ਸੀ ਕਿਉਂਕਿ ਸਟੇਜ ਦੇ ਅੱਗੇ ਪੂਰੀ ਕਾਸਟ ਜ਼ਿਆਦਾਤਰ 'ਕਾਮੇਡੀ ਸਰਕਸ' ਦੀ ਸੀ। ਇਕ ਤਾਂ ਦੋਬਾਰਾ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ ਅਤੇ ਕਪਿਲ ਤੇ ਟੀਮ ਨਾਲ ਕੰਮ ਕਰਨ 'ਚ ਮੈਨੂੰ ਕਾਫੀ ਆਰਾਮ ਮਹਿਸੂਸ ਹੁੰਦਾ ਸੀ।''

ਇਸ ਇੰਟਰਵਿਊ ਦੌਰਾਨ ਅਰਚਨਾ ਤੋਂ ਪੁੱਛਿਆ ਗਿਆ ਕਿ ਕ੍ਰਿਸ਼ਣਾ ਅਭਿਸ਼ੇਕ ਤੇ ਕਪਿਲ, ਸਿੱਧੂ ਦੀ ਜਗ੍ਹਾ ਲੈਣ ਨੂੰ ਲੈ ਕੇ ਕੁਮੈਂਟ ਕਰਦੇ ਹਨ ਤਾਂ ਤੁਹਾਨੂੰ ਕਿਵੇਂ ਦਾ ਲੱਗਦਾ ਹੈ? ਅਰਚਨਾ ਨੇ ਕਿਹਾ, ''ਇਸ ਤਰ੍ਹਾਂ ਦੇ ਜੋਕ ਮੈਂ 'ਕਾਮੇਡੀ ਸਰਕਸ' ਤੋਂ ਸੁਣਦੀ ਆ ਰਹੀ ਹਾਂ। ਮੈਂ ਉਥੇ ਜੱਜ ਸੀ। ਇਸ ਤੋਂ ਇਲਾਵਾ ਸਤੀਸ਼ ਸ਼ਾਹ, ਸ਼ੇਖਰ ਸੁਮਨ, ਅਰਬਾਜ਼ ਖਾਨ, ਜੌਨੀ ਲੀਵਰ ਤੇ ਰੋਹਿਤ ਸ਼ੈੱਟੀ ਵੀ ਜੱਜ ਰਹੇ। ਮੈਨੂੰ ਛੱਡ ਕੇ ਬਾਕੀ ਸਾਰੇ ਜੱਜ ਬਦਲਦੇ ਰਹੇ। ਉਦੋ ਵੀ ਉਹ ਕਹਿੰਦਾ ਸੀ ਕਿ ਇਹ ਜੱਜਾਂ ਨੂੰ ਖਾ ਜਾਂਦੀ ਹੈ।''

ਦੱਸਣਯੋਗ ਹੈ ਕਿ ਅਰਚਨਾ ਪੂਰਨ ਸਿੰਘ ਇਸ ਸਾਲ ਫਰਵਰੀ ਤੋਂ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਰਹੀ ਹੈ। ਕੁਝ ਮਹੀਨੇ ਪਹਿਲਾਂ ਅਰਚਨਾ ਨੇ ਆਪਣੀ ਫੀਸ ਨੂੰ ਲੈ ਕੇ ਵੀ ਕਪਿਲ ਦੇ ਸ਼ੋਅ 'ਚ ਦਰਦ ਬਿਆਨ ਕੀਤਾ ਸੀ। ਅਰਚਨਾ ਨੇ ਕਿਹਾ ਸੀ, ''ਮੈਂ ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦੀ ਹਾਂ। ਮੈਂ ਉਹੀ ਕੰਮ ਕਰ ਰਹੀ ਹਾਂ, ਜੋ ਸਿੱਧੂ ਜੀ ਕਰਦੇ ਸਨ। ਹਾਲਾਂਕਿ ਮੈਨੂੰ ਸਿੱਧੂ ਜਿੰਨੀ ਫੀਸ ਨਹੀਂ ਮਿਲ ਰਹੀ। ਸਿੱਧੂ ਬਣਨ ਨਾਲ ਘੱਟੋ-ਘੱਟ ਫੀਸ ਤਾਂ ਜ਼ਿਆਦਾ ਮਿਲੇਗੀ।''


 


Tags: The Kapil Sharma ShowKapil SharmaArchana Puran SinghNavjot Singh SidhuTV Celebrity

Edited By

Sunita

Sunita is News Editor at Jagbani.