FacebookTwitterg+Mail

ਵਿਆਹ ਤੋਂ ਪਹਿਲਾਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿੰਦੀ ਸੀ ਅਰਚਨਾ, ਇਸ ਕਰਕੇ ਕਰਵਾਇਆ ਦੂਜਾ ਵਿਆਹ

archana puran singh and parmeet sethi
19 September, 2019 08:52:08 AM

ਮੁੰਬਈ (ਬਿਊਰੋ) — ਹਰ ਇਕ ਨੂੰ ਆਪਣੀਆਂ ਗੱਲਾਂ ਨਾਲ ਹਸਾਉਣ ਵਾਲੀ ਅਰਚਨਾ ਪੂਰਨ ਸਿੰਘ ਨੂੰ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਅਰਚਨਾ ਤੇ ਪਰਮੀਤ ਸੇਠੀ ਦੇ ਵਿਆਹ ਨੂੰ 27 ਸਾਲ ਹੋ ਚੁੱਕੇ ਹਨ। ਇਸ ਜੋੜੀ ਦਾ ਰਿਸ਼ਤਾ ਅੱਜ ਵੀ ਓਨਾਂ ਹੀ ਮਜ਼ਬੂਤ ਹੈ, ਜਿੰਨਾਂ ਕਿ ਅੱਜ ਤੋਂ ਕਈ ਸਾਲ ਪਹਿਲਾਂ ਸੀ।

ਬਹੁਤ ਘੱਟ ਲੋਕ ਜਾਣ ਦੇ ਹੋਣਗੇ ਕਿ ਅਰਚਨਾ ਨੇ ਪਰਮੀਤ ਨਾਲ ਦੂਜਾ ਵਿਆਹ ਕਰਵਾਇਆ ਸੀ। ਪਰਮੀਤ ਤੇ ਅਰਚਨਾ ਦੇ ਪਿਆਰ ਕਹਾਣੀ ਇਕ ਈਵੈਂਟ ਦੌਰਾਨ ਸ਼ੁਰੂ ਹੋਈ ਸੀ। ਖਬਰਾਂ ਮੁਤਾਬਿਕ ਪਹਿਲਾ ਵਿਆਹ ਟੁੱਟਣ ਤੋਂ ਬਾਅਦ ਅਰਚਨਾ ਕਿਸੇ ਹੋਰ ਰਿਸ਼ਤੇ 'ਚ ਬੱਝਣਾ ਨਹੀਂ ਚਾਹੁੰਦੀ ਸੀ। ਇਸ ਦੌਰਾਨ ਉਨ੍ਹਾਂ ਦੀ ਅਚਾਨਕ ਪਰਮੀਤ ਨਾਲ ਮੁਲਾਕਾਤ ਹੋ ਗਈ। ਪਹਿਲੀ ਮੁਲਾਕਾਤ 'ਚ ਹੀ ਦੋਹਾਂ ਨੂੰ ਪਿਆਰ ਹੋ ਗਿਆ ਸੀ।


ਅਰਚਨਾ ਪਰਮੀਤ ਦੇ ਲੁੱਕ ਅਤੇ ਉਸ ਦੇ ਖੁੱਲੇ ਵਿਚਾਰਾਂ 'ਤੇ ਮਰ ਗਈ ਸੀ। ਇਕ-ਦੂਜੇ ਨੂੰ ਪਿਆਰ ਦਾ ਇਜ਼ਹਾਰ ਕਰਨ ਤੋਂ ਬਾਅਦ ਦੋਹਾਂ ਨੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦਾ ਫੈਸਲਾ ਲਿਆ ਸੀ, ਜਿਸ ਸਮੇਂ ਇਹ ਫੈਸਲਾ ਲਿਆ ਗਿਆ ਸੀ, ਉਸ ਸਮੇਂ ਇਸ ਤਰ੍ਹਾਂ ਦੇ ਫੈਸਲੇ ਲੈਣੇ ਬਹੁਤ ਮੁਸ਼ਕਿਲ ਹੁੰਦੇ ਸਨ।

ਕੁਝ ਸਮਾਂ ਇਸ ਤਰ੍ਹਾਂ ਰਹਿਣ ਤੋਂ ਬਾਅਦ ਇਸ ਜੋੜੀ ਨੇ 1992 'ਚ ਵਿਆਹ ਕਰ ਲਿਆ ਸੀ। ਅਰਚਨਾ ਨੇ ਇਕ ਇੰਟਵਿਊ 'ਚ ਕਿਹਾ ਸੀ ਕਿ 'ਜਦੋਂ ਅਸੀਂ ਇਹ ਫੈਸਲਾ ਲਿਆ ਸੀ ਤਾਂ ਅਸੀਂ ਇਕ-ਦੂਜੇ ਨਾਲ ਖੜੇ ਸੀ ਆਪਣੇ ਬੱਚੇ ਨੂੰ ਪਛਾਣ ਦੇਣ ਲਈ ਅਸੀਂ ਵਿਆਹ ਕਰਵਾਇਆ ਸੀ। ਅਰਚਨਾ ਨੇ ਕਿਹਾ ਕਿ ਅੱਜ ਵੀ ਅਸੀਂ ਇਕ-ਦੂਜੇ ਦੇ ਦੋਸਤ ਹਾਂ ਤੇ ਇਹ ਦੋਸ਼ਤੀ ਸਦਾ ਬਰਕਰਾਰ ਰਹੇਗੀ।

 

 
 
 
 
 
 
 
 
 
 
 
 
 
 

#mastionthesets @kapilsharmashow @sonytvofficial @banijayasia

A post shared by Archana Puran Singh (@archanapuransingh) on Sep 7, 2019 at 1:17pm PDT


Tags: Archana Puran SinghMarriageParmeet SethiThe Kapil Sharma ShowKapil Sharma

Edited By

Sunita

Sunita is News Editor at Jagbani.