FacebookTwitterg+Mail

ਸੁਖਵਿੰਦਰ ਸਿੰਘ ਦਾ ਕਰੱਸ਼ ਹੈ ਬਾਲੀਵੁੱਡ ਦੀ ਇਹ ਖੂਬਸੂਰਤ ਅਦਾਕਾਰਾ

archana puran singh and sukhwinder singh
08 July, 2019 11:24:53 AM

ਨਵੀਂ ਦਿੱਲੀ (ਬਿਊਰੋ) — 'ਦਿ ਕਪਿਲ ਸ਼ਰਮਾ ਸ਼ੋਅ' 'ਚ ਇਸ ਵਾਰ ਸੁਰਾਂ ਦੀ ਸ਼ਾਮ ਸਜੀ। ਫਿਲਮ ਇੰਡਸਟਰੀ ਦੇ ਦਿੱਗਜ਼ ਗਾਇਕ ਸੁਖਵਿੰਦਰ ਸਿੰਘ, ਮਿਥੁਨ ਤੇ ਜੁਬਿਨ ਨੌਟੀਆਲ ਨੇ ਸ਼ਿਰਕਤ ਕੀਤੀ ਅਤੇ ਆਪਣੇ ਗੀਤਾਂ 'ਤੇ ਸਾਰਿਆਂ ਨੂੰ ਝੂਮਣ ਲਾ ਦਿੱਤਾ। ਇਸ ਦੌਰਾਨ ਡਾਇਰੈਕਟਰ ਪ੍ਰੋਡਿਊਸਰ ਸ਼ੈਲੇਂਦਰ ਸਿੰਘ ਵੀ ਮੌਜੂਦ ਰਹੇ। ਇਹ ਸਾਰੇ ਸੈਲੀਬ੍ਰਿਟੀਜ਼ ਆਪਣੇ ਨਵੇਂ ਗੀਤ 'ਵਨ ਇੰਡੀਆ, ਮਾਏ ਇੰਡੀਆ' ਨੂੰ ਪ੍ਰਮੋਟ ਕਰਨ ਪਹੁੰਚੇ ਸਨ। ਇਸ ਤੋਂ ਇਲਾਵਾ ਸਾਰਿਆਂ ਨੇ ਸ਼ੋਅ 'ਚ ਖੂਬ ਮਸਤੀ ਵੀ ਕੀਤੀ। ਇਸ ਦੌਰਾਨ ਸੁਖਵਿੰਦਰ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਦਾ ਕਿਸ 'ਤੇ ਕਰੱਸ਼ ਹੈ।

 
 
 
 
 
 
 
 
 
 
 
 
 
 

Tune in tomorrow on #TheKapilSharamaShow for great Laughter!!

A post shared by Sukhwinder Singh (@sukhwindersinghofficial) on Jul 5, 2019 at 11:57pm PDT


ਸ਼ੋਅ 'ਚ ਗੱਲਬਾਤ ਦੌਰਾਨ ਸੁਖਵਿੰਦਰ ਸਿੰਘ ਨੇ ਅਮਰੀਕਾ ਦੇ ਹੈਲਸ ਤੇ ਟੇਕਸਾਸ 'ਚ ਪਰਫਾਰਮੈਂਸ ਕਰਨ ਦੌਰਾਨ ਦਾ ਅਨੁਭਵ ਸ਼ੇਅਰ ਕੀਤਾ। ਸੁਖਵਿੰਦਰ ਨੇ ਦੱਸਿਆ ਕਿ ਇਕ ਵਾਰ ਉਹ ਉਥੇ 'ਚੱਕ ਦੇ ਇੰਡੀਆ' ਗੀਤ 'ਤੇ ਪਰਫਾਰਮ ਕਰ ਰਹੇ ਸਨ।

 
 
 
 
 
 
 
 
 
 
 
 
 
 

Qawwali night 😍 coming soon 😍 #tkss #thekapilsharmashow @sonytvofficial

A post shared by Kapil Sharma (@kapilsharma) on Jun 11, 2019 at 7:35am PDT


ਇਸ ਦੌਰਾਨ ਉਨ੍ਹਾਂ ਦੀ ਟੀਮ ਦੇ ਇਕ ਮੈਂਬਰ ਨੇ ਉਨ੍ਹਾਂ ਦੇ ਹੱਥ 'ਚ ਇੰਡੀਅਨ ਫਲੈਕ (ਝੰਡਾ) ਫੜ੍ਹਾ ਦਿੱਤਾ, ਜੋ ਇਹ ਦਰਸਾਉਂਦਾ ਹੈ ਕਿ ਉਹ ਭਾਰਤ ਦਾ ਪ੍ਰਤੀਨਿਧਿਤਵ ਕਰ ਰਹੇ ਹਨ ਪਰ ਮੌਕੇ ਮਿਲਦੇ ਹੀ ਉਨ੍ਹਾਂ ਨੇ ਤੁਰੰਤ ਯੂ. ਐੱਸ. ਦਾ ਝੰਡਾ ਫੜ੍ਹ ਲਿਆ। ਉਹ ਸਾਰਿਆਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਉਹ ਦੋਵੇਂ ਦੇਸ਼ਾਂ ਦਾ ਬਰਾਬਰ ਸਨਮਾਨ ਕਰਦੇ ਹਨ। 

Punjabi Bollywood Tadka

ਸ਼ੋਅ 'ਚ ਜਦੋਂ ਸੁਖਵਿੰਦਰ ਨੇ 'ਸਾਡਾ ਚਿੜੀਆਂ ਦਾ ਚੰਬਾ' ਗੀਤ ਗਾਇਆ ਤਾਂ ਅਰਚਨਾ ਪੂਰਨ ਸਿੰਘ ਇਮੋਸ਼ਨਲ ਹੋ ਗਈ। ਇਹ ਗੀਤ ਅਕਸਰ ਉਦੋਂ ਗਾਇਆ ਜਾਂਦਾ ਹੈ ਜਦੋਂ ਬੇਟੀ ਨੂੰ ਵਿਆਹ ਤੋਂ ਬਾਅਦ ਆਪਣੇ ਘਰ ਤੋਂ ਵਿਦਾ ਹੋਣਾ ਹੁੰਦਾ ਹੈ। ਇਸ ਦੌਰਾਨ ਉਥੇ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

Punjabi Bollywood Tadka

ਇਸ ਦੌਰਾਨ ਸੁਖਵਿੰਦਰ ਨੇ ਦੱਸਿਆ ਕਿ ਉਸ ਦਾ ਅਰਚਨਾ ਪੂਰਨ ਸਿੰਘ 'ਤੇ ਕਰੱਸ਼ ਹੈ। ਉਨ੍ਹਾਂ ਨੇ ਅਰਚਨਾ ਦੀ ਖੂਬ ਪ੍ਰਸ਼ੰਸਾਂ ਕੀਤੀ। ਕਪਿਲ ਸ਼ਰਮਾ ਕਾਮੇਡੀਅਨ ਹੋਣ ਦੇ ਨਾਲ ਇਕ ਚੰਗੇ ਸਿੰਗਰ ਵੀ ਹਨ। ਸ਼ੋਅ 'ਚ ਮਿਥੁਨ ਨੇ ਕਪਿਲ ਨੂੰ ਆਡੀਸ਼ਨ ਦੇਣ ਲਈ ਕਿਹਾ ਅਤੇ ਬੋਲਿਆ ਕਿ ਉਹ ਦਰਸ਼ਕਾਂ ਲਈ 'ਤੁਮ ਹੀ ਹੋ' ਗੀਤ ਗਾਉਣ।

Punjabi Bollywood Tadka

ਇਸ ਦੌਰਾਨ ਸਪਨਾ (ਕ੍ਰਿਸ਼ਣਾ ਅਭਿਸ਼ੇਕ) ਨੇ ਸਾਰੇ ਮਹਿਮਾਨਾਂ ਨਾਲ ਖੂਬ ਹਾਸਾ ਮਜ਼ਾਕ ਕੀਤਾ। ਪ੍ਰੋਡਿਊਸਰ ਸ਼ੈਲੇਂਦਰ ਨੇ ਉਨ੍ਹਾਂ ਨੂੰ ਨਾਲਾਸੁਪਾੜਾ ਬੈਂਕ ਦਾ ਇਕ ਕਰੋੜ ਰੁਪਏ ਦਾ ਫੇਕ ਚੈੱਕ ਵੀ ਦਿੱਤਾ। ਇਸ ਚੈੱਕ ਨੂੰ ਦੇਖ ਕੇ ਇਥੇ ਬੈਠੇ ਸਾਰੇ ਲੋਕ ਜ਼ੋਰ-ਜ਼ੋਰ ਨਾਲ ਹੱਸਣ ਲੱਗੇ।

Punjabi Bollywood Tadka

Punjabi Bollywood Tadka


Tags: Archana Puran SinghThe Kapil Sharma ShowSukhwinder SinghKapil SharmaJubin NautiyalMithoonShailendra SinghPromoteNew SongOne India My India

Edited By

Sunita

Sunita is News Editor at Jagbani.