FacebookTwitterg+Mail

ਕੰਗਨਾ ਸਾਹਮਣੇ ਕਪਿਲ ਨੇ ਲਾਇਆ ਅਰਚਨਾ 'ਤੇ ਇਹ ਗੰਭੀਰ ਦੋਸ਼

archana puran singh kangana ranaut and kapil sharma
21 January, 2020 09:00:48 AM

ਨਵੀਂ ਦਿੱਲੀ (ਬਿਊਰੋ) : ਮਸ਼ਹਰੂ ਕਾਮੇਡੀ ਕਪਿਲ ਸ਼ਰਮਾ ਦੇ ਸ਼ੋਅ 'ਚ ਇਸ ਵਾਰ ਕਬੱਡੀ ਨੂੰ ਲੈ ਕੇ ਗੱਲਬਾਤ ਹੋਈ। ਇਸ ਮਜ਼ੇਦਾਰ ਵਿਸ਼ੇ 'ਤੇ ਬੋਲਦੇ ਹੋਏ ਕਪਿਲ ਸ਼ਰਮਾ ਨੇ ਦਰਸ਼ਕਾਂ ਨੂੰ ਦੱਸਿਆ ਕਿ ਇਸ ਦੀ ਜੜ੍ਹ ਦੇਸ਼ 'ਚ ਡੂੰਘੀ ਹੈ। ਉਨ੍ਹਾਂ ਨੇ ਇਸ ਖੇਡ ਨੂੰ ਲੈ ਕੇ ਅਰਚਨਾ ਪੂਰਨ ਸਿੰਘ 'ਤੇ ਜੋਕ ਵੀ ਕੀਤਾ ਤੇ ਕਿਹਾ ਕਿ ਲੱਤ ਖਿੱਚਣਾ ਲੋਕਾਂ ਲਈ ਮਜ਼ੇਦਾਰ ਕੰਮ ਹੈ ਤੇ ਖਾਸ ਤੌਰ 'ਤੇ ਅਰਚਨਾ ਲਈ। ਕਪਿਲ ਨੇ ਮਜ਼ਾਕ ਬਣਾਉਂਦੇ ਅੱਗੇ ਕਿਹਾ, ''ਲੱਤ ਤਾਂ ਠੀਕ, ਅਰਚਨਾ ਲੋਕਾਂ ਦੀ ਕੁਰਸੀ ਤੱਕ ਖੋਹ ਲੈਂਦੀ ਹੈ।''
ਦੱਸ ਦਈਏ ਕਿ ਕਪਿਲ ਸ਼ਰਮਾ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਵੱਲ ਸੀ। ਵੀਕੈਂਡ 'ਤੇ ਇਸ ਸ਼ੋਅ 'ਤੇ ਇਸ ਵਾਰ ਮਹਿਮਾਨ ਬਣ ਕੇ ਕੰਗਨਾ ਰਣੌਤ ਆਈ ਸੀ ਤੇ ਉਨ੍ਹਾਂ ਦੇ ਆਉਂਦਿਆਂ ਹੀ ਕਪਿਲ ਆਪਣੇ ਅੰਦਾਜ਼ 'ਚ ਨਜ਼ਰ ਆਏ। ਕੰਗਨਾ ਦੇ ਆਉਂਦਿਆਂ ਹੀ ਕਪਿਲ ਨੇ ਉਨ੍ਹਾਂ ਦੀ ਰੱਜ ਕੇ ਤਾਰੀਫ ਕੀਤੀ ਕਿ ਉਹ ਬੇਹੱਦ ਖੂਬਸੁਰਤ ਨਜ਼ਰ ਆ ਰਹੀ ਹੈ। ਕੰਗਨਾ ਨੇ ਕਪਿਲ ਦੇ ਗੱਲ ਖਿੱਚਦੇ ਕਿਹਾ ਕਿ ਉਹ ਵੀ ਕਾਫੀ ਚੰਗੇ ਲੱਗ ਰਹੇ ਹਨ। ਇਸ 'ਤੇ ਕਪਿਲ ਬੋਲੇ ਕਿ ਉਹ ਇਸ ਤੋਂ ਕੁਝ ਜ਼ਿਆਦਾ ਦੀ ਉਮੀਦ ਕਰ ਰਹੇ ਸਨ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ ਕੰਗਨਾ ਦੀ ਆਉਣ ਵਾਲੀ ਫਿਲਮ 'ਪੰਗਾ' ਨੂੰ ਲੈ ਕੇ ਮਜ਼ਾਕੀਏ ਲਹਿਜ਼ੇ 'ਚ ਪੁੱਛਿਆ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਨਾਂ 'ਪੰਗਾ' ਇਸ ਲਈ ਤਾਂ ਨਹੀਂ ਕਿ ਉਹ ਇਸ 'ਚ ਕੰਮ ਕਰ ਰਹੀ ਹੈ। ਇਸ 'ਤੇ ਕੰਗਨਾ ਨੇ ਮੰਨਿਆ ਕਿ ਉਨ੍ਹਾਂ ਨੇ ਨੂੰ 'ਪੰਗੇ' ਪਸੰਦ ਹਨ ਤੇ ਹੁਣ ਇਨ੍ਹਾਂ ਦੇ ਬਿਨਾਂ ਨਹੀਂ ਰਹਿ ਸਕਦੀ। ਇਸ ਦੌਰਾਨ ਜਿਵੇਂ ਹੀ ਕੰਗਨਾ ਨੇ ਅਰਚਨਾ ਪੂਰਨ ਸਿੰਘ ਦੀ ਡਰੈੱਸ ਦੀ ਤਾਰੀਫ ਕੀਤੀ ਤਾਂ ਕਪਿਲ ਨੇ ਮਜ਼ਾਕ ਬਣਾਉਂਦੇ ਕਿਹਾ ਕਿ ਹੁਣ ਅਰਚਨਾ ਪੂਰਨ ਸਿੰਘ ਨੂੰ ਇਸ ਨੂੰ ਪੂਰੇ ਸਾਲ ਪਹਿਣਨ ਵਾਲੀ ਹੈ।


Tags: Kapil SharmaNavjot Singh SidhuThe Kapil Sharma ShowArchana Puran SinghKangana RanautPanga

About The Author

sunita

sunita is content editor at Punjab Kesari