FacebookTwitterg+Mail

ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨੀ ਅਰਚਨਾ ਪੂਰਨ ਨੂੰ ਪਈ ਮਹਿੰਗੀ

archana trolled grocery instagram
13 May, 2020 12:08:11 PM

ਮੁੰਬਈ (ਬਿਊਰੋ) : ਬਾਲੀਵੁਡ ਅਦਾਕਾਰਾ ਅਰਚਨਾ ਪੂਰਨ ਸਿੰਘ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਪਰਮਾਨੈਂਟ ਗੈਸਟ ਦੀ ਭੂਮਿਕਾ ਨਿਭਾਉਣ ਵਾਲੀ ਅਰਚਨਾ ਸ਼ੋਅ ਦੇ ਬਿਹਾਈਂਡ ਦਿ ਸੀਨਜ਼ ਸ਼ੇਅਰ ਕਰਿਆ ਕਰਦੀ ਸੀ। ਹਾਲਾਂਕਿ ਹੁਣ ਲੌਕਡਾਊਨ ਚੱਲ ਰਿਹਾ ਹੈ ਅਤੇ ਫੈਨਜ਼ ਸ਼ੋਅ ਦੇ ਨਵੇਂ ਐਪੀਸੋਡ ਦਾ ਇੰਤਜ਼ਾਰ ਕਰ ਰਹੇ ਹਨ। ਅਜਿਹੇ ਵਿਚ ਅਰਚਨਾ ਆਪਣੇ ਘਰ ਦੀਆਂ ਸਾਰੀਆਂ ਐਕਟੀਵਿਟਜ਼ ਨੂੰ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਉਹ ਆਪਣੇ ਹਾਊਸਹੈਲਥ ਦੇ ਅਤੇ ਆਪਣੇ ਘਰ ਦੇ ਮੈਂਬਰਾਂ ਦੇ ਵੀਡੀਓ ਬਣਾ ਕੇ ਇੰਸਟਾਗ੍ਰਾਮ 'ਤੇ ਅਪਲੋਡ ਕਰਦੀ ਰਹਿੰਦੀ ਹੈ। ਹਾਲਾਂਕਿ ਹਾਲ ਹੀ ਵਿਚ ਜਦੋਂ ਉਨ੍ਹਾਂ ਨੂੰ ਗਰੀਬਾਂ ਦੀ ਮਦਦ ਕਰਦੇ ਹੋਏ ਇਕ ਤਸਵੀਰ ਇਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ ਤਾਂ ਉਹ ਵਿਵਾਦਾਂ ਵਿਚ ਆ ਗਈ।ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਹਰਕਤ ਨੂੰ ਪਬਲੀਸਿਟੀ ਸਟੰਟ ਦੱਸਿਆ ਅਤੇ ਉਸ ਨੂੰ ਕੁਮੈਂਟ ਵਿਚ ਖੂਬ ਖਰੀਆਂ ਖੋਟੀਆਂ ਸੁਣਾਉਣੀ ਸ਼ੁਰੂ ਕਰ ਦਿੱਤੀ। ਦਰਅਸਲ, ਅਰਚਨਾ ਇਕ ਗਰੀਬ ਮਹਿਲਾ ਨੂੰ ਰਾਸ਼ਨ ਵੰਡਦੇ ਹੋਏ ਦੀ ਤਸਵੀਰ ਸ਼ੇਅਰ ਕੀਤੀ ਸੀ ਅਤੇ ਕੈਪਸ਼ਨ ਵਿਚ ਲਿਖਿਆ, ''ਇਹ ਅਹਿਸਾਸ ਹੀ ਕਾਫੀ ਹੈ ਕਿ ਤੁਸੀਂ ਕਿਸੇ ਦੇ ਬੁਰੇ ਸਮਾਂ ਵਿਚ ਉਸ ਦੀ ਮਦਦ ਕਰ ਸਕੋ ਅਤੇ ਇਸ ਵਿਚ ਬੁਰਾ ਹੋਰ ਕੀ ਸਮਾਂ ਆਵੇਗਾ?''

ਅਰਚਨਾ ਨੇ ਲਿਖਿਆ, ''ਅੱਜ ਸਾਡੇ ਲੌਕਡਾਊਨ ਦਾ 49ਵਾਂ ਦਿਨ ਹੈ। ਪਲੀਜ ਜ਼ਰੂਰਤਮਦਾਂ ਦੀ ਮਦਦ ਕਰੋ। ਆਪਣੇ ਆਲੇ-ਦੁਆਲੇ ਦੇ ਮਾਹੌਲ 'ਤੇ ਧਿਆਨ ਦਿਓ। ਤੁਹਾਨੂੰ ਅਜਿਹੇ ਤਮਾਮ ਲੋਕ ਮਿਲਣਗੇ, ਜਿਨ੍ਹਾਂ ਨੂੰ ਤੁਹਾਡੀ ਜਰੂਰਤ ਹੈ। ਮੈਂ ਯਸ਼ ਜਰਨਲ ਸਟੋਰ ਦੇ ਮੋਹਨ ਦੀ ਧੰਨਵਾਦੀ ਹਾਂ।'' ਅਰਚਨਾ ਦਾ ਇਸ ਤਸਵੀਰ ਨੂੰ ਸਾਂਝਾ ਕਰਨਾ ਉਨ੍ਹਾਂ ਨੂੰ ਭਾਰੀ ਪਿਆ ਕਿਉਂਕਿ ਇਸ ਤੋਂ ਬਾਅਦ ਕੁਮੈਂਟ ਬਾਕਸ ਵਿਚ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।

 
 
 
 
 
 
 
 
 
 
 
 
 
 

Ye ehsaas hi kaafi hai ki aap kisi ke bure waqt mein madad kar sake. Aur iss se bura aur KYA waqt aayega? Today is day 49 of our lockdown. PLEASE HELP THOSE IN NEED. LOOK AROUND YOUR NEIGHBORHOOD. YOU WILL SEE MANY WHO NEED YOUR HELP. I want to thank Mohan of Yash General Stores (the local ration shop owner) who assists me in identifying those who come to his shop, unable to pay even for their basic requirements. And my driver Dinesh who locates those in our Madh village who are struggling to survive. This is an appeal for each one of us to help our brothers and sisters in desperate need. Apne aas paas aur mohalle waalon ki madad karein. Agar har Hindustani apne padosi ki madad karega toh koi bhi bhooka nahin rahega. Bahut dhanyawaad 🙏🏼

A post shared by Archana Puran Singh (@archanapuransingh) on May 12, 2020 at 2:20am PDT

ਇਕ ਯੂਜ਼ਰ ਨੇ ਕੁਮੈਂਟ ਬਾਕਸ ਵਿਚ ਲਿਖਿਆ, ''ਸ਼ੋਅ ਆਫ ਕਰਨ ਚਲੇ ਜਾਂਦੇ ਹਨ।''।ਇਕ ਹੋਰ ਯੂਜ਼ਰ ਨੇ ਲਿਖਿਆ ਕਿ ''ਇਸ ਤਰ੍ਹਾਂ ਲੋਕਾਂ ਦੀਆਂ ਤਸਵੀਰਾਂ ਨਹੀਂ ਸ਼ੇਅਰ ਕਰਨੀ ਚਾਹੀਦੀ ਕਿਉਂਕਿ ਜਿਹੜੇ ਲੋਕਾਂ ਦੀ ਤਸਵੀਰਾਂ ਕਲਿੱਕ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਇਸ ਤਰ੍ਹਾਂ ਦੇ ਕੁਮੈਂਟਸ ਦੇ ਜਵਾਬ ਵਿਚ ਅਰਚਨਾ ਨੇ ਲਿਖਿਆ ਕਿ ਤਸਵੀਰ ਉਨ੍ਹਾਂ ਨੂੰ ਗ੍ਰੋਸਰੀ ਵਾਲੇ ਨੇ ਭੇਜੀ ਸੀ ਅਤੇ ਇਸ ਤਸਵੀਰ ਵਿਚ ਮਹਿਲਾ ਦਾ ਚਿਹਰਾ ਨਹੀਂ ਦਿਖਾਈ ਦੇ ਰਿਹਾ ਹੈ। ਆਖਿਰ ਉਸ ਦੀ ਪਛਾਣ ਲੁਕੀ ਰਹੇਗੀ।


Tags: Archana Puran SinghVideoCovid 19CoronavirusTV Celebrity

About The Author

sunita

sunita is content editor at Punjab Kesari