ਮੁੰਬਈ (ਬਿਊਰੋ)— ਸੁਪਰਮਾਡਲ ਅਤੇ ਆਈ. ਪੀ. ਐੱਲ. ਦੀ ਹੋਸਟ ਅਰਚਨਾ ਵੀਜੇ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਅਰਚਨਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ ਭਾਵੇ ਥੋੜਾ ਲੇਟ ਹੋ ਗਈ ਹਾਂ ਪਰ ਸਭ ਨੂੰ ਨਵਾਂ ਸਾਲ ਮੁਬਾਰਕ ਹੋਵੇ।
ਅਰਚਨਾ ਨੇ ਸਾਲ 2004 'ਚ ਆਪਣੇ ਕਰੀਅਰ ਦੀ ਸ਼ੁਰੂਆਤ ਚੈਨਲ 'ਵੀ' ਦੇ ਸੁਪਰਮਾਡਲ ਰਿਐਲਿਟੀ ਸ਼ੋਅ 'Get Gorgeous' ਨਾਲ ਕੀਤੀ। ਇਸ ਸ਼ੋਅ 'ਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ। ਅਰਚਨਾ ਇਕ ਅਜਿਹੀ ਜੇਤੂ ਰਹੀ ਹੈ ਜੋ ਇਸ ਸ਼ੋਅ 'ਚ ਅਗਲੇ ਸੀਜ਼ਨ ਯਾਨੀ 2005 'ਚ ਹੋਸਟ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ।
ਦੱਸਣਯੋਗ ਹੈ ਕਿ ਅਰਚਨਾ ਟੀ. ਵੀ. ਸ਼ੋਅ ਤੋਂ ਇਲਾਵਾ ਆਈ. ਪੀ. ਐੱਲ. ਨੂੰ ਹੋਸਟ ਵੀ ਕਰ ਚੁੱਕੀ ਹੈ। ਟੀ. ਵੀ. ਸ਼ੋਅ ਦੀ ਗੱਲ ਕਰੀਏ ਤਾਂ ਅਰਚਨਾ 'ਝਲਕ ਦਿਖਲਾ ਜਾ' ਅਤੇ 'ਖਤਰੋ ਕੇ ਖਿਲਾੜੀ 6' ਦਾ ਹਿੱਸਾ ਰਹਿ ਚੁੱਕੀ ਹੈ।