ਜਲੰਧਰ(ਬਿਊਰੋ)— ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' ਨੂੰ ਰਿਲੀਜ਼ ਹੋਏ 5 ਹਫਤੇ ਮੁਕੰਮਲ ਹੋ ਚੁੱਕੇ ਹਨ ਪਰ ਬਾਕਸ ਆਫਿਸ 'ਤੇ ਕਮਾਈ ਦਾ ਸਿਲਸਿਲਾ ਹਾਲੇ ਵੀ ਜ਼ਾਰੀ ਹੈ। 'ਅਰਦਾਸ ਕਰਾਂ' ਦੀ ਕਮਾਈ ਦਾ ਸਿਨੇਮਾਘਰਾਂ 'ਚ 6ਵੇਂ ਹਫਤਾ ਸ਼ੁਰੂ ਹੋ ਚੁਕਿਆ ਹੈ। ਹਾਲ ਹੀ 'ਚ 'ਅਰਦਾਸ ਕਰਾਂ' ਦੀ ਸਫਲਤਾ ਦੀ ਸਕਸੈੱਸ ਪਾਰਟੀ ਚੰਗੀਗੜ੍ਹ 'ਚ ਗਿੱਪੀ ਗਰੇਵਾਲ ਵੱਲੋਂ ਕੀਤੀ ਗਈ। ਇਸ ਪਾਰਟੀ ਦੀ ਤਸਵੀਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਤੁਸੀਂ ਫਿਲਮ ਦੀ ਪੂਰੀ ਸਟਾਰ ਕਾਸਟ ਨੂੰ ਦੇਖ ਸਕਦੇ ਹੋ।
ਦੱਸ ਦੇਈਏ ਕਿ 'ਅਰਦਾਸ ਕਰਾਂ' ਨੇ 5 ਹਫਤਿਆਂ 'ਚ 46.20 ਕਰੋੜ ਦਾ ਕਾਰੋਬਾਰ ਕੀਤਾ। 'ਅਰਦਾਸ ਕਰਾਂ' ਜ਼ਿੰਦਗੀ ਜਿਊਣ ਦਾ ਸਿਧਾਂਤ ਸਿਖਾਉਂਦੀ ਹੈ, ਜਿਸ ਨੂੰ ਹਰ ਪਾਸੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਦੱਸਣਯੋਗ ਹੈ ਕਿ 'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਖਹਿਤਾ ਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਏ।