FacebookTwitterg+Mail

'ਅਰਦਾਸ ਕਰਾਂ' ਦਾ ਪਹਿਲਾ ਗੀਤ 'ਸਤਿਗੁਰ ਪਿਆਰੇ' ਜਲਦ ਹੋਵੇਗਾ ਰਿਲੀਜ਼

ardaas karaan 1st song satgur payare
23 June, 2019 03:14:54 PM

ਜਲੰਧਰ (ਬਿਊਰੋ) - 19 ਜੁਲਾਈ ਨੂੰ ਸੰਜੀਦਾ ਵਿਸ਼ੇ 'ਤੇ ਅਧਾਰਿਤ ਪੰਜਾਬੀ ਫਿਲਮ 'ਅਰਦਾਸ ਕਰਾਂ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟੀਜ਼ਰ ਅਤੇ ਰਿਲੀਜ਼ ਹੋਏ ਪਹਿਲੇ ਚੈਪਟਰ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਸੀ। ਹੁਣ ਟੀਮ ਵੱਲੋਂ 'ਅਰਦਾਸ ਕਰਾਂ' ਦਾ ਪਹਿਲਾ ਗੀਤ 'ਸਤਿਗੁਰ ਪਿਆਰੇ' ਰਿਲੀਜ਼ ਕੀਤਾ ਜਾਵੇਗਾ।ਜਿਸ ਦਾ ਪੋਸਟਰ ਅੱਜ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।ਇਸ ਡਿਊਟ ਗੀਤ ਨੂੰ ਬਾਲੀਵੁੱਡ ਗਾਇਕਾ ਸੁਨਿੱਧੀ ਚੌਹਾਨ ਤੇ ਦਵਿੰਦਰ ਪਾਲ ਨੇ ਗਾਇਆ ਹੈ। ਮਸ਼ਹੂਰ ਗੀਤਕਾਰ ਹੈਪੀ ਰਾਏਕੋਟੀ ਨੇ ਇਸ ਗੀਤ ਨੂੰ ਕਲਮਬੱਧ ਕੀਤਾ ਹੈ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।ਇਸ ਗੀਤ ਨੂੰ ਜਲਦ ਰਿਲੀਜ਼ ਕੀਤਾ ਜਾਵੇਗਾ ।

'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਬੱਬਲ ਰਾਏ, ਸਪਨਾ ਪੱਬੀ, ਮਿਹਰ ਵਿਜ, ਜਪਜੀ ਖਹਿਰਾ ਤੇ ਯੋਗਰਾਜ ਸਿੰਘ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਫਿਲਮ ਦੀ ਸਿਨੇਮਾਟੋਗ੍ਰਾਫੀ ਬਲਜੀਤ ਸਿੰਘ ਦਿਓ ਨੇ ਕੀਤੀ ਹੈ। ਜਤਿੰਦਰ ਸ਼ਾਹ ਨੇ ਇਸ ਫਿਲਮ ਦਾ ਮਿਊਜ਼ਿਕ ਤਿਆਰ ਕੀਤਾ ਹੈ। ਇਸ ਫਿਲਮ ਦੀ ਸਹਾਇਕ ਨਿਰਮਾਤਾ ਰਵਨੀਤ ਕੌਰ ਗਰੇਵਾਲ ਹੈ।  ਦੱਸਣਯੋਗ ਹੈ ਕਿ ਇਹ ਫਿਲਮ ਵੀ 'ਅਰਦਾਸ' ਵਾਂਗ ਸੰਜੀਦਾ ਵਿਸ਼ੇ 'ਤੇ ਅਧਾਰਿਤ ਹੈ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਤੇ ਪ੍ਰੋਡਿਊਸ ਕੀਤਾ ਹੈ। 'ਹੰਬਲ ਮੋਸ਼ਨ ਪਿਕਚਰਜ਼' ਦੀ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਨੇ ਲਿਖੇ ਹਨ ਤੇ ਡਾਇਲਾਗਸ ਰਾਣਾ ਰਣਬੀਰ ਦੇ ਹਨ। 


Tags: Satgur PayareArdaas KaraanGippy GrewalGurpreet GhuggiSunidhi ChauhanHappy RaikotiDavinder PalPunjabi Movie Song

About The Author

Lakhan

Lakhan is content editor at Punjab Kesari