FacebookTwitterg+Mail

6ਵੇਂ ਹਫਤੇ 'ਚ ਐਂਟਰ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ'

ardaas karaan 5th week completed
23 August, 2019 11:48:56 AM

ਜਲੰਧਰ (ਬਿਊਰੋ) : ਰਾਕਸਟਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' ਨੂੰ ਰਿਲੀਜ਼ ਹੋਏ ਪੂਰੇ 5 ਹਫਤੇ ਹੋ ਚੁੱਕੇ ਹਨ ਅਤੇ ਬਾਕਸ ਆਫਿਸ 'ਤੇ ਕਮਾਈ ਦਾ ਸਿਲਸਿਲਾ ਹਾਲੇ ਵੀ ਜ਼ਾਰੀ ਹੈ। ਦੱਸ ਦਈਏ ਕਿ ਕੁਝ ਘੰਟੇ ਪਹਿਲਾਂ ਹੀ 'ਅਰਦਾਸ ਕਰਾਂ' ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਇਕ ਪੋਸਟਰ ਸ਼ੇਅਰ ਕੀਤਾ ਗਿਆ ਹੈ, ਜਿਸ ਦੀ ਕੈਪਸ਼ਨ 'ਚ ਲਿਖਿਆ ਹੈ, ''Thank you to everyone 🙏🏽 Week 5 completed!।'' ਇਸ ਤੋਂ ਇਲਾਵਾ ਫਿਲਮ ਦੀ ਕਮਾਈ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। 'ਅਰਦਾਸ ਕਰਾਂ' ਹੁਣ ਤੱਕ 46.20 ਕਰੋੜ ਦਾ ਕਾਰੋਬਾਰ ਕਰਕੇ 6 ਹਫਤੇ 'ਚ ਦਸਤਕ ਦੇ ਦਿੱਤੀ ਹੈ। 'ਅਰਦਾਸ ਕਰਾਂ' ਜ਼ਿੰਦਗੀ ਜਿਊਣ ਦਾ ਸਿਧਾਂਤ ਸਿਖਾਉਂਦੀ ਹੈ, ਜਿਸ ਨੂੰ ਹਰ ਪੱਸੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

Thank you to everyone 🙏🏽 Week 5 completed!

A post shared by Ardaas Karaan (@ardaaskaraan) on Aug 22, 2019 at 7:40pm PDT

 
ਦੱਸਣਯੋਗ ਹੈ ਕਿ ਫਿਲਮ 'ਅਰਦਾਸ ਕਰਾਂ' ਹਰ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਖਹਿਰਾ ਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਏ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ ਅਤੇ ਕਹਾਣੀ ਲਿਖਣ 'ਚ ਗਿੱਪੀ ਗਰੇਵਾਲ ਦਾ ਸਾਥ ਰਾਣਾ ਰਣਬੀਰ ਨੇ ਦਿੱਤਾ ਹੈ। ਜਦੋਂਕਿ ਫਿਲਮ ਦੇ ਡਾਇਲਾਗਸ ਵੀ ਰਾਣਾ ਰਣਬੀਰ ਨੇ ਲਿਖੇ ਹਨ।
 


Tags: Ardaas karaan5th Week CompletedGippy GrewalGurpreet GhuggiSardar SohiYograj SinghSapna PabbiJapji KhairaMeher Vij

Edited By

Sunita

Sunita is News Editor at Jagbani.