FacebookTwitterg+Mail

ਇਕ ਰੁਹਾਨੀ ਅਨੁਭਵ ਦਿੰਦਾ ਹੈ ਫਿਲਮ 'ਅਰਦਾਸ ਕਰਾਂ' ਦਾ Chapter 1

ardaas karaan gippy grewal
20 June, 2019 09:47:53 AM

ਜਲੰਧਰ(ਬਿਊਰੋ)— ਇਨ੍ਹੀਂ ਦਿਨੀਂ ਗਿੱਪੀ ਗਰੇਵਾਰ ਦੀ ਫਿਲਮ 'ਅਰਦਾਸ ਕਰਾਂ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਚਰਚਾ ਦਾ ਕਾਰਨ ਫਿਲਮ ਦਾ ਟਰੇਲਰ ਯਾਨੀ ਕੀ ਚੈਪਟਰ 1 ਹੈ। ਬੀਤੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਮੇਕਰਸ ਨੇ ਚੈਪਟਰ 1 ਦਾ ਨਾਮ ਦਿੱਤਾ ਹੈ। ਨਾਮ ਵਾਂਗ ਇਹ ਟਰੇਲਰ ਵੀ ਵੱਖਰਾ ਹੈ, ਜਿਸ 'ਚ ਗਿੱਪੀ ਦੀ ਆਵਾਜ਼ 'ਚ ਅਰਦਾਸ ਕੀਤੀ ਜਾ ਰਹੀ ਹੈ ਅਤੇ ਨਾਲ ਫਿਲਮ ਦੇ ਵੱਖਰੇ-ਵੱਖਰੇ ਕਿਰਦਾਰ ਦੇਖਣ ਨੂੰ ਮਿਲ ਰਹੇ ਹਨ। ਫਿਲਮ ਦੀ ਕਹਾਣੀ ਰਾਣਾ ਰਣਬੀਰ ਅਤੇ ਗਿੱਪੀ ਗਰੇਵਾਲ ਹੋਰਾਂ ਨੇ ਮਿਲ ਕੇ ਮੁਕੰਮਲ ਕੀਤੀ ਹੈ ਅਤੇ ਫਿਲਮ ਦੇ ਡਾਇਲਾਗ ਰਾਣਾ ਰਣਬੀਰ ਦੇ ਹਨ। ਇਸ ਪਹਿਲੇ ਚੈਪਟਰ 'ਚ ਫਿਲਮ ਦੇ ਵੱਖ-ਵੱਖ ਕਿਰਦਾਰਾਂ ਨੂੰ ਹੀ ਇੰਟਰਡਿਊਸ ਕਰਵਾਇਆ ਗਿਆ ਹੈ। ਉਮੀਦ ਹੈ ਅੱਗੇ ਹੋਰ ਵੀ ਕਈ ਚੈਪਟਰ ਇਸੇ ਤਰ੍ਹਾਂ ਦੇ ਦੇਖਣ ਨੂੰ ਮਿਲਣ ਵਾਲੇ ਹਨ ਜਿਸ 'ਚ ਫਿਲਮ ਬਾਰੇ ਦੱਸਿਆ ਜਾਵੇਗਾ।

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਕਹਾਣੀ ਦੋ ਜੈਨਰੇਸ਼ਨਾਂ ਦੇ ਗੈਪ ਦੀ ਕਹਾਣੀ ਹੈ, ਜਿਸ ਨਾਲ ਇਕ ਵੱਖਰੀ ਊਰਜਾ ਪੈਦਾ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਉਨ੍ਹਾਂ ਦਾ ਬੇਟਾ ਗੁਰਫਤਿਹ ਗਰੇਵਾਲ ਯਾਨੀ ਛਿੰਦਾ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਫਿਲਮ 19 ਜੁਲਾਈ ਨੂੰ  ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦੇਖਣਾ ਹੋਵੇਗਾ ਪਹਿਲੀ ਫ਼ਿਲਮ ਦੀ ਤਰ੍ਹਾਂ ਕੀ ਇਹ ਵੀ ਫ਼ਿਲਮ ਵੀ ਪੰਜਾਬੀ ਸਿਨੇਮਾ ਲਈ ਮਾਸਟਰ ਪੀਸ ਸਾਬਿਤ ਹੁੰਦੀ ਹੈ ਜਾਂ ਨਹੀਂ।


Tags: Ardaas KaraanGippy GrewalGurpreet GhuggiChapter 1Trailer

About The Author

manju bala

manju bala is content editor at Punjab Kesari