FacebookTwitterg+Mail

'ਅਰਦਾਸ' ਦੀ ਅਹਿਮੀਅਤ ਨੂੰ ਬਿਆਨ ਕਰਦੈ 'ਅਰਦਾਸ ਕਰਾਂ' ਦਾ ਇਹ ਪੋਸਟਰ

ardaas karaan new poster
18 June, 2019 03:20:21 PM

ਜਲੰਧਰ (ਬਿਊਰੋ) : ਸਾਲ 2016 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਅਰਦਾਸ' ਦਾ ਸੀਕਵਲ 'ਅਰਦਾਸ ਕਰਾਂ' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਛਾਇਆ ਹੋਇਆ ਹੈ। ਹਾਲ ਹੀ 'ਚ ਗਿੱਪੀ ਗਰੇਵਾਲ ਦੀ ਇਸ ਫਿਲਮ ਦਾ ਇਕ ਪੋਸਟਰ ਰਿਲੀਜ਼ ਹੋਇਆ ਹੈ, ਜਿਸ 'ਚ ਜ਼ਿੰਦਗੀ 'ਚ ਅਰਦਾਸ ਦੀ ਅਹਿਮੀਅਤ ਨੂੰ ਬਿਆਨ ਕੀਤਾ ਗਿਆ ਹੈ। ਫਿਲਮ ਦੇ ਇਸ ਪੋਸਟਰ 'ਚ ਗਿੱਪੀ ਗਰੇਵਾਲ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਪੋਸਟਰ 'ਤੇ ਖੂਬਸੂਰਤ ਸਤਰਾਂ ਵੀ ਲਿਖੀਆਂ ਹਨ, ''ਅਰਦਾਸ ਕਰਾਂ ਪਿਆਰਿਓ, ਨਿੱਕਲੇ ਵਹਿਮ ਭਰਮ ਦਾ ਕੂੜਾ। ਅਸੀਂ ਨਿੱਤ ਸਿੱਖੀਏ ਜੀ, ਇੱਕਸਾਰ ਹੋਣ ਦਾ ਊੜਾ। ਅਰਦਾਸ ਕਰਾਂ ਧਰਤ 'ਤੇ, ਰੁੱਖ ਹੋਵਣ ਨੇਕੀ ਦੇ। ਜੋ ਸਭ ਨੂੰ ਖੁਸ਼ ਰੱਖਣ, ਉਹ ਸੁਪਨੇ ਵੇਖੀ ਦੇ। ਅਰਦਾਸ ਕਰਾਂ ਮੈਂ ਸੰਗਤੇ, ਅਸੀਂ ਸਭ ਕੁਝ ਕਰ ਸਕਦੇ। ਛੱਡ ਖੌਫ ਨਿਰਾਸ਼ਾ ਨੂੰ, ਅਸੀਂ ਖੁਸ਼ੀਆਂ ਫੜ ਸਕਦੇ।'' ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ ਕਿ 'Ardaas Karaan🙏🏽 Chapter 1 releasing in 2 days'।

 

ਦੱਸ ਦਈਏ ਕਿ ਫਿਲਮ 'ਅਰਦਾਸ' 'ਚ ਪੰਜਾਬ ਦੇ ਆਮ ਲੋਕਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਇਹ ਫਿਲਮ ਸਿੱਧਾ ਲੋਕਾਂ ਦੇ ਮਨਾਂ ਤੱਕ ਪਹੁੰਚੀ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ। 'ਅਰਦਾਸ ਕਰਾਂ' ਫਿਲਮ 'ਚ ਵੀ ਆਮ ਲੋਕਾਂ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਪੇਸ਼ ਕੀਤਾ ਜਾਵੇਗਾ।

 

ਦੱਸਣਯੋਗ ਹੈ ਕਿ 20 ਜੂਨ ਨੂੰ ਫਿਲਮ ਦਾ ਪਹਿਲਾ ਚੈਪਟਰ ਰਿਲੀਜ਼ ਹੋ ਰਿਹਾ ਹੈ। ਫਿਲਮ ਦੇ ਟਰੇਲਰ ਨੂੰ ਚੈਪਟਰਾਂ ਦੇ ਰੂਪ 'ਚ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਸਿੰਘ ਤੇ ਕਈ ਹੋਰ ਸਿਤਾਰਿਆਂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। ਇਹ ਫਿਲਮ 19 ਜੁਲਾਈ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। 


Tags: Ardaas KaraanHumble Motion PicturesChapter OneSecond PosterSaga MusicGurpreet GhuggiMeher VijPunjabi Celebrity

Edited By

Sunita

Sunita is News Editor at Jagbani.