FacebookTwitterg+Mail

'ਅਰਦਾਸ ਕਰਾ' ਦਾ ਤੀਜਾ ਗੀਤ 'ਬਚਪਨ' 11 ਜੁਲਾਈ ਨੂੰ ਹੋਵੇਗਾ ਰਿਲੀਜ਼

ardaas karaan new song bachpan
09 July, 2019 03:22:16 PM

ਜਲੰਧਰ(ਬਿਊਰੋ)— 19 ਜੁਲਾਈ ਨੂੰ ਬਹੁਤ ਹੀ ਇਕ ਹੀ ਸੰਜੀਦਾ ਵਿਸ਼ੇ 'ਤੇ ਆਧਾਰਿਤ ਪੰਜਾਬੀ ਫਿਲਮ 'ਅਰਦਾਸ ਕਰਾਂ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਹੁਣ ਤੱਕ 2 ਚੈਪਟਰ ਤੇ 2 ਗੀਤ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਹੁਣ ਟੀਮ ਵੱਲੋਂ ਫਿਲਮ ਦਾ ਤੀਜਾ ਗੀਤ 'ਬਚਪਨ' ਰਿਲੀਜ਼ ਕੀਤਾ ਜਾਵੇਗਾ। ਜਿਸ ਦਾ ਪੋਸਟਰ ਗਿੱਪੀ ਗਰੇਵਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ ਅਤੇ ਰਾਣਾ ਰਣਬੀਰ ਵੱਲੋਂ ਇਸ ਗੀਤ ਨੂੰ ਕਲਮਬੱਧ ਕੀਤਾ ਗਿਆ ਹੈ ਤੇ ਮਿਊਜ਼ਿਕ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ।'ਸਾਗਾ ਮਿਊੁਜ਼ਕ' ਦੇ ਬੈਨਰ ਹੇਠ ਇਸ ਗੀਤ ਨੂੰ 11 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ।

ਦੱਸ ਦੇਈਏ ਕਿ ਰਾਣਾ ਰਣਬੀਰ ਨੇ ਆਪਣੀ ਫਿਲਮ 'ਅਸੀਸ' ਤੋਂ ਬਾਅਦ 'ਅਰਦਾਸ ਕਰਾਂ' ਫਿਲਮ ਲਈ ਗੀਤ ਲਿਖਿਆ ਹੈ। ਇਹ ਗੀਤ ਹਰੇਕ ਇਨਸਾਨ ਦੀ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰੇਗਾ।'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਹੀ ਪ੍ਰੋਡਿਊਸ ਤੇ ਡਾਇਰੈਕਟ ਕੀਤਾ ਹੈ।ਰਾਣਾ ਰਣਬੀਰ ਤੇ ਗਿੱਪੀ ਗਰੇਵਾਲ ਦੀ ਲਿਖੀ ਇਸ ਕਹਾਣੀ ਨੂੰ ਬਹੁਤ ਹੀ ਵੱਡੇ ਕੈਨਵਸ 'ਤੇ ਫਿਲਮਾਇਆ ਗਿਆ ਹੈ।ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਸੀਮਾ ਕੌਸ਼ਲ, ਯੋਗਰਾਜ ਸਿੰਘ, ਸਪਨਾ ਪੱਬੀ, ਮਹਿਰ ਵਿੱਜ, ਜਪਜੀ ਖਹਿਰਾ, ਮਲਕੀਤ ਰੌਣੀ ਸਮੇਤ ਪੰਜਾਬੀ ਸਿਨੇਮਾ ਦੇ ਕਈ ਦਿੱਗਜ ਕਲਾਕਾਰਾਂ ਨੇ ਕੰਮ ਕੀਤਾ ਹੈ।ਓਮਜੀ ਗਰੁੱਪ ਵੱਲੋਂ ਇਸ ਫਿਲਮ ਨੂੰ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾਵੇਗਾ।


Tags: Ardaas KaraanGippy GrewalRana RanbirJatinder ShahPunjabi MoviePollywood UpdateSaga MusicHumble Motion Pictures

About The Author

Lakhan

Lakhan is content editor at Punjab Kesari