ਜਲੰਧਰ (ਬਿਊਰੋ) — 19 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਸਟਾਰ ਕਾਸਟ ਕਾਫੀ ਜ਼ੋਰਾਂ-ਸ਼ੋਰਾਂ ਨਾਲ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਰਾਣਾ ਰਣਬੀਰ ਆਖ ਰਹੇ ਹਨ, ''ਤੁਹਾਨੁੰ ਆਪਣੇ ਚੰਗੇ ਕੰਮ 'ਤੇ ਮਾਣ ਹੋਣਾ ਚਾਹੀਦਾ ਹੈ ਘਮੰਡ ਨਹੀਂ।'' ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝੇ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ਕਿ ''ਬਾਈ ਨੇ ਬਹੁਤ ਮਿਹਨਤ ਕੀਤੀ ਹੈ 'ਅਰਦਾਸ ਕਰਾਂ' ਦੇ ਡਾਇਲਾਗਸ ਲਿਖਣ ਲਈ। ਹਰ ਰੋਜ਼ ਸਾਡੀ ਕਦੇ ਡਿਸਕਸ਼ਨ, ਕਦੇ ਬਹਿਸ, ਕਦੇ ਸ਼ਾਬਾਸ਼ ਪਰ ਜੋ ਫਾਈਨਲ ਪ੍ਰੋਡਕਟ ਬਣ ਕੇ ਆਇਆ ਮੈਂ ਦੱਸ ਨਹੀਂ ਸਕਦਾ। ਅੱਜ ਸਕਰੀਨਿੰਗ ਸੀ ਸਿਡਨੀ 'ਚ ਅਤੇ ਫਿਲਮ ਖਤਮ ਹੋਣ ਤੋਂ ਬਾਅਦ ਦਰਸ਼ਕਾਂ ਨੇ ਖੜ੍ਹੇ ਹੋ ਕੇ ਕਲੈਪਿੰਗ (ਤਾੜੀਆਂ ਵਜਾਈਆ) ਕੀਤੀ ਅਤੇ ਇਕ ਆਰਟਿਸਟ ਨੂੰ ਹੋਰ ਕੀ ਚਾਹੀਦਾ। ਰਾਣਾ ਰਣਬੀਰ ਮੇਰੇ ਵੱਡੇ ਵੀਰ ਤੁਹਾਡਾ ਬਹੁਤ–ਬਹੁਤ ਧੰਨਵਾਦ।''
ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੇ ਹਨ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ।