FacebookTwitterg+Mail

ਸੌਖੀ ਨਹੀਂ ਸੀ ਮਿਲੀ 'ਸ਼ਿੰਦਾ' ਨੂੰ 'ਅਰਦਾਸ ਕਰਾਂ' ਫਿਲਮ

ardaas karaan shinda charcter
04 July, 2019 04:00:05 PM

ਜਲੰਧਰ (ਬਿਊਰੋ) — 19 ਜੁਲਾਈ ਨੂੰ ਇਕ ਬਹੁਤ ਹੀ ਸੰਜੀਦਾ ਵਿਸ਼ੇ 'ਤੇ ਆਧਾਰਿਤ ਪੰਜਾਬੀ ਫਿਲਮ 'ਅਰਦਾਸ ਕਰਾਂ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਬਣਾਉਣ 'ਚ ਜਿਥੇ ਨਿਰਮਾਤਾ, ਨਿਰਦੇਸ਼ਕ ਤੇ ਲੇਖਕ ਨੇ ਖੂਬ ਮਿਹਨਤ ਕੀਤੀ ਹੈ, ਉਥੇ ਹੀ ਫਿਲਮ ਦੇ ਕਲਾਕਾਰਾਂ ਵਲੋਂ ਕੀਤੀ ਗਈ ਮਿਹਨਤ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਫਿਲਮ ਦੇ ਸੀਨੀਅਰ ਕਲਾਕਾਰਾਂ ਦੇ ਨਾਲ-ਨਾਲ ਫਿਲਮ ਦੇ ਬਾਲ ਕਲਾਕਾਰਾਂ ਦੀ ਮਿਹਨਤ ਵੀ ਟੀਜ਼ਰ ਤੇ ਚੈਪਟਰ 1 'ਚ ਦੇਖਣ ਨੂੰ ਮਿਲਦੀ ਹੈ। ਫਿਲਮ ਦੇ ਬਾਲ ਕਲਾਕਾਰਾਂ 'ਚੋਂ ਇਕ ਅਹਿਮ ਕਿਰਦਾਰ ਹੈ ਗਿੱਪੀ ਗਰੇਵਾਲ ਦੇ ਛੋਟੇ ਬੇਟੇ ਗੁਰਫਤਿਹ ਸਿੰਘ ਗਰੇਵਾਲ ਉਰਫ 'ਸ਼ਿੰਦਾ' ਦਾ।

Punjabi Bollywood Tadka
ਪਰ 'ਸ਼ਿੰਦੇ' ਨੂੰ 'ਅਰਦਾਸ ਕਰਾਂ' ਫਿਲਮ ਸੌਖੀ ਨਹੀਂ ਮਿਲੀ। ਇਸ ਫਿਲਮ ਲਈ ਸ਼ਿੰਦੇ ਨੂੰ ਵੀ ਹੋਰਨਾਂ ਬਾਲ ਕਲਾਕਾਰਾਂ ਵਾਂਗ ਹੀ ਆਡੀਸ਼ਨ ਦੇਣਾ ਪਿਆ। ਬੇਸ਼ੱਕ ਸ਼ਿੰਦੇ ਦੇ ਪਿਤਾ ਗਿੱਪੀ ਗਰੇਵਾਲ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਹਨ ਪਰ ਫਿਰ ਵੀ ਸ਼ਿੰਦੇ ਨੂੰ ਉਸ ਪ੍ਰਕਿਰਿਆ 'ਚੋਂ ਹੀ ਲੱਗਣਾ ਪਿਆ, ਜਿਵੇਂ ਬਾਕੀ ਕਲਾਕਾਰਾਂ ਨੂੰ ਲੱਗਣਾ ਪੈਂਦਾ ਹੈ। ਗਿੱਪੀ ਗਰੇਵਾਲ ਨੇ ਸ਼ਿੰਦੇ ਨੂੰ ਫਿਲਮ 'ਚ ਲੈਣ ਲਈ ਉਦੋਂ ਤਕ ਫਾਈਨਲ ਨਹੀਂ ਕੀਤਾ, ਜਦੋਂ ਤੱਕ ਸ਼ਿੰਦਾ 'ਝੰਡਾ' ਦੇ ਕਿਰਦਾਰ ਲਈ ਪਰਿਪੱਕ ਨਾ ਹੋ ਸਕਿਆ। ਗਿੱਪੀ ਗਰੇਵਾਲ ਅਨੁਸਾਰ, ''ਝੰਡਾ' ਦੇ ਕਿਰਦਾਰ ਲਈ ਅਸੀਂ ਕਈ ਆਡੀਸ਼ਨ ਲਏ ਪਰ ਅਖੀਰ ਸਾਨੂੰ ਗੁਰਫਤਿਹ ਸਿੰਘ 'ਚ ਉਹ ਲੱਭ ਗਿਆ, ਜੋ ਅਸੀਂ ਲੱਭਣਾ ਚਾਹੁੰਦੇ ਸੀ। ਦਰਸ਼ਕ ਜ਼ਰੂਰ 'ਅਰਦਾਸ ਕਰਾਂ' 'ਚ 'ਸ਼ਿੰਦਾ' ਦੇ ਕਿਰਦਾਰ ਨੂੰ ਪਸੰਦ ਕਰਨਗੇ।'


Tags: Ardaas KaraanGippy GrewalGurfateh Singh GrewalShindaPunjabi MovieChid CharcterPollywood Update

About The Author

Lakhan

Lakhan is content editor at Punjab Kesari