FacebookTwitterg+Mail

ਪ੍ਰਮੋਸ਼ਨ ਲਈ ਜਲੰਧਰ ਪੁੱਜੀ ਫਿਲਮ 'ਅਰਦਾਸ ਕਰਾਂ' ਦੀ ਟੀਮ (ਦੇਖੋ ਤਸਵੀਰਾਂ)

ardaas karaan star cast
13 July, 2019 09:15:18 AM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਟੀਮ ਇਨ੍ਹੀਂ ਦਿਨੀਂ ਰੱਜ ਕੇ ਫਿਲਮ ਦੀ ਪ੍ਰਮੋਸ਼ਨ ਕਰ ਰਹੀ ਹੈ। ਫਿਲਮ ਦੀ ਟੀਮ ਵੱਖ-ਵੱਖ ਸ਼ਹਿਰਾਂ ਤੇ ਦੇਸ਼ਾਂ 'ਚ ਜਾ ਕੇ ਫਿਲਮ ਦਾ ਪ੍ਰਚਾਰ ਵੱਡੇ ਪੱਧਰ 'ਤੇ ਕਰ ਰਹੀ ਹੈ। ਜਿਥੇ ਗਿੱਪੀ ਗਰੇਵਾਲ ਆਸਟਰੇਲੀਆ 'ਚ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ, ਉਥੇ ਹੀ ਗੁਰਪ੍ਰੀਤ ਘੁੱਗੀ ਕੈਨੇਡਾ 'ਚ ਹਨ। ਫਿਲਮ ਦੀ ਟੀਮ 'ਚੋਂ ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ ਤੇ ਗੁਰਪ੍ਰੀਤ ਕੌਰ ਭੰਗੂ ਫਿਲਮ ਦੀ ਪ੍ਰਮੋਸ਼ਨ ਲਈ ਜਲੰਧਰ ਪੁੱਜੇ।

Punjabi Bollywood Tadka
ਜਲੰਧਰ ਪੁੱਜੀ ਫਿਲਮ ਦੀ ਟੀਮ ਨੇ 'ਅਰਦਾਸ ਕਰਾਂ' ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਫਿਲਮ ਜ਼ਿੰਦਗੀ ਜਿਊਣ ਦਾ ਅਸਲ ਮਤਲਬ ਸਮਝਾਏਗੀ। ਉਥੇ ਉਨ੍ਹਾਂ ਇਹ ਵੀ ਕਿਹਾ ਕਿ ਫਿਲਮ ਨਾ ਸਿਰਫ ਦਰਸ਼ਕਾਂ ਨੂੰ ਭਾਵੁਕ ਕਰੇਗੀ, ਸਗੋਂ ਮਨੋਰੰਜਨ ਭਰਪੂਰ ਸਿਨੇਮਾ ਵੀ ਦਿਖਾਏਗੀ।

Punjabi Bollywood Tadka

ਫਿਲਮ ਨਾਲ ਜੁੜੇ ਕਲਾਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਦਰਸ਼ਕਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ ਤਾਂ ਜੋ ਵੱਧ ਤੋਂ ਵੱਧ ਅਜਿਹੇ ਕੰਸੈਪਟ ਪੰਜਾਬੀ ਸਿਨੇਮਾ 'ਚ ਬਣਾਏ ਜਾਣ।

Punjabi Bollywood Tadka

ਫਿਲਮ 19 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ, ਜੋ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਗਈ ਹੈ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਸਾਂਝੇ ਤੌਰ 'ਤੇ ਲਿਖੀ ਹੈ। ਉਥੇ ਫਿਲਮ ਦੇ ਨਿਰਦੇਸ਼ਕ ਤੇ ਨਿਰਮਾਤਾ ਗਿੱਪੀ ਗਰੇਵਾਲ ਹਨ, ਜਦਕਿ ਸਹਿ-ਨਿਰਮਾਤਾ ਰਵਨੀਤ ਕੌਰ ਗਰੇਵਾਲ ਹਨ।

Punjabi Bollywood Tadka

ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ ਤੇ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Tags: Ardaas karaanGurpreet GhuggiGippy GrewalJapji KhairaMeher VijYograj Singh

Edited By

Sunita

Sunita is News Editor at Jagbani.